ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਆਪਣੇ ਵਿਆਹ ਦੀਆਂ ਕੁਝ ਹੋਰ ਵੀਡੀਓ ਕੀਤੀਆਂ ਸ਼ੇਅਰ

written by Rupinder Kaler | December 04, 2019

ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਆਪਣੇ ਵਿਆਹ ਦੀਆਂ ਕੁਝ ਨਵੀਆਂ ਵੀਡੀਓ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡੀਓ ਵਿੱਚ ਨਵੀਂ ਵਿਆਹੀ ਜੋੜੀ ਬਹੁਤ ਜੱਚ ਰਹੀ ਹੈ । ਤਨਵੀ ਨੇ ਆਪਣੇ ਇੰਸਟਾਗਰਾਮ ਤੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿੱਚ ਤਨਵੀ ਤੇ ਮੋਹਿਤ ਇੱਕ ਦੂਜੇ ਨੂੰ ਜੈ ਮਾਲਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਰਸਮ ਦੌਰਾਨ ਨਵੀਂ ਵਿਆਹੀ ਜੋੜੀ ਸਮੇਤ ਹਰ ਇੱਕ ਨੇ ਖੂਬ ਇੰਜੁਆਏ ਕੀਤਾ ।

https://www.instagram.com/p/B5pLZp-HGKh/

ਇਸ ਤੋਂ ਪਹਿਲਾਂ ਵੀ ਤਨਵੀ ਨਾਗੀ ਨੇ ਆਪਣੇ ਵਿਆਹ ਦੀਆਂ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਸਨ । ਤਨਵੀ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਉਹ ਆਪਣੇ ਹੀ ਵਿਆਹ ਵਿੱਚ ਨੱਚ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ । ਇਸ ਤੋਂ ਇਲਵਾ ਤਨਵੀ ਨੇ ਜਾਗੋ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ ।

https://www.instagram.com/p/B5j_ryjnYN8/

ਜਿਸ ਵਿੱਚ ਉਸ ਦੇ ਪਰਿਵਾਰ ਦੇ ਮੈਂਬਰ ਦਿਖਾਈ ਦੇ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਤਨਵੀ ਨੇ ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ਨਿਰਮਾਤਾ ਮੋਹਿਤ ਬਨਵੈਤ ਨਾਲ ਮੰਗਣੀ ਕਰਵਾਈ ਸੀ ।

https://www.instagram.com/p/B5nJgc0n4l-/

ਤਨਵੀ ਨਾਗੀ ਪਹਿਲੀ ਵਾਰ ਮੋਹਿਤ ਦੀ ਫ਼ਿਲਮ Once Upon A Time In Amritsar ਵਿੱਚ ਨਜ਼ਰ ਆਈ ਸੀ । ਇਸ ਫ਼ਿਲਮ ਰਾਹੀਂ ਉਹਨਾਂ ਨੇ ਪਾਲੀਵੁੱਡ ਵਿੱਚ ਕਦਮ ਰੱਖਿਆ ਸੀ । ਖ਼ਬਰਾਂ ਦੀ ਮੰਨੀਤੇ ਤਾਂ ਤਨਵੀ ਨਾਗੀ ਉਦੋਂ ਤੋਂ ਹੀ ਮੋਹਿਤ ਨੂੰ ਡੇਟ ਕਰ ਰਹੀ ਸੀ ।

You may also like