ਤਾਪਸੀ ਪੰਨੂ ਨੇ ਵਿਦਿਆਰਥਣ ਨੂੰ ਗਿਫ਼ਟ ਕੀਤੀ ਇਹ ਚੀਜ਼, ਵਿਦਿਆਰਥਣ ਦੇ ਪਿਤਾ ਪੜ੍ਹਾਈ ਦਾ ਖਰਚ ਚੁੱਕਣ ਤੋਂ ਸਨ ਅਸਮਰਥ

Written by  Shaminder   |  July 31st 2020 05:25 PM  |  Updated: July 31st 2020 05:25 PM

ਤਾਪਸੀ ਪੰਨੂ ਨੇ ਵਿਦਿਆਰਥਣ ਨੂੰ ਗਿਫ਼ਟ ਕੀਤੀ ਇਹ ਚੀਜ਼, ਵਿਦਿਆਰਥਣ ਦੇ ਪਿਤਾ ਪੜ੍ਹਾਈ ਦਾ ਖਰਚ ਚੁੱਕਣ ਤੋਂ ਸਨ ਅਸਮਰਥ

ਅਦਾਕਾਰਾ ਤਾਪਸੀ ਪੰਨੂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹਾਲ ‘ਚ ਹੀ ਇੱਕ ਅਜਿਹਾ ਕਦਮ ਚੁੱਕਿਆ ਹੈ । ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ ।ਅਦਾਕਾਰਾ ਨੇ ਕਰਨਾਟਕ ਦੀ ਇੱਕ ਅਜਿਹੀ ਕੁੜੀ ਨੂੰ ਗਿਫ਼ਟ ਕੀਤਾ ਹੈ ਜਿਸ ਦੇ ਪਿਤਾ ਦੀ ਮਾਲੀ ਹਾਲਤ ਠੀਕ ਨਹੀਂ ਹੈ ਅਤੇ ਉਹ ਆਪਣੀ ਪ੍ਰਤਿਭਾਸ਼ਾਲੀ ਧੀ ਨੂੰ ਪੜਾਉਣ ‘ਚ ਅਸਮਰਥ ਹੈ।

https://www.instagram.com/p/CC-ur8XJjvU/

ਬੇਟੀ ਦੇ ਪਿਤਾ ਨੇ ਗੁਹਾਰ ਲਗਾਈ ਸੀ ਕਿ ਉਸ ਦੀ ਧੀ ਦੇ ਕੋਲ ਪੜਨ ਲਈ ਸਮਾਰਟ ਫੋਨ ਨਹੀਂ ਹੈ ਜਿਸ ਦੀ ਬਦੌਲਤ ਉਹ ਆਨਲਾਈਨ ਪੜ੍ਹਾਈ ਕਰ ਸਕੇ।ਦੱਸ ਦਈਏ ਕਿ ਇਸ ਕੁੜੀ ਨੇ 94 ਫੀਸਦੀ ਅੰਕ ਹਾਸਲ ਕੀਤੇ ਸਨ ।ਕੁੜੀ ਦੀ ਇਸ ਵਧੀਆ ਪਰਫਾਰਮੈਂਸ ਕਾਰਨ ਕਈਆਂ ਨੇ ਉਸ ਦੀ ਮਦਦ ਅਤੇ ਖਰਚ ਚੁੱਕਣ ਦੀ ਪੇਸ਼ਕਸ਼ ਕੀਤੀ ਹੈ।

https://www.instagram.com/p/CCyCi71paCP/

ਪਰ ਇਸ ਦੇ ਨਾਲ ਹੀ ਤਾਪਸੀ ਪੰਨੂ ਨੇ ਵਿਦਿਆਰਥਣ ਦੀ ਮਦਦ ਲਈ ਸਮਾਰਟ ਫੋਨ ਗਿਫ਼ਟ ਕੀਤਾ ਹੈ । ਕੁੜੀ ਨੇ ਤਾਪਸੀ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਉਹ ਨੀਟ ਦੀ ਪ੍ਰੀਖਿਆ ‘ਚ ਵਧੀਆ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network