ਟਰੇਲਰ ਤੋਂ ਪਹਿਲਾਂ ਫ਼ਿਲਮ 'ਤਾਰਾ ਮੀਰਾ' ਦਾ ਮੰਨਤ ਨੂਰ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ ਖੂਬਸੂਰਤ ਗੀਤ 'ਕਲਗੀ'

Written by  Aaseen Khan   |  September 19th 2019 05:28 PM  |  Updated: September 19th 2019 05:30 PM

ਟਰੇਲਰ ਤੋਂ ਪਹਿਲਾਂ ਫ਼ਿਲਮ 'ਤਾਰਾ ਮੀਰਾ' ਦਾ ਮੰਨਤ ਨੂਰ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ ਖੂਬਸੂਰਤ ਗੀਤ 'ਕਲਗੀ'

11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਤਾਰਾ ਮੀਰਾ' ਜਿਸ 'ਚ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਮੁੱਖ ਭੂਮਿਕਾ ਨਿਭਾ ਰਹੇ ਹਨ। ਗਾਇਕ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ ਦੇ ਟਰੇਲਰ ਤੋਂ ਪਹਿਲਾਂ ਮੇਕਰਸ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਦੱਸ ਦਈਏ ਫ਼ਿਲਮ ਤਾਰਾ ਮੀਰਾ ਦਾ ਪਹਿਲਾ ਗੀਤ ਕੱਲ੍ਹ ਯਾਨੀ 20 ਸਤੰਬਰ ਨੂੰ ਗਾਇਕਾ ਮੰਨਤ ਨੂਰ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ। ਗਾਣੇ ਦਾ ਨਾਮ ਹੈ 'ਕਲਗੀ' ਜਿਸ ਦੇ ਬੋਲ ਬੰਨੀ ਜੌਹਲ ਨੇ ਲਿਖੇ ਹਨ ਅਤੇ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ।

ਰਣਜੀਤ ਬਾਵਾ ਨੇ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਲਿਖਿਆ,'ਟਰੇਲਰ ਤੋਂ ਪਹਿਲਾਂ ਇੱਕ ਖੂਬਸੂਰਤ ਜਿਹਾ ਗਾਣਾ ਆਪ ਸਭ ਲਈ ਆਉਣ ਵਾਲੀ ਫ਼ਿਲਮ ਤਾਰਾ ਮੀਰਾ ਵਿੱਚੋਂ।ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ, ਤੁਸੀਂ ਬਹੁਤ ਪਸੰਦ ਕਰੋਗੇ।'

ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕਰ ਰਹੇ ਹਨ ਰਾਜੀਵ ਕੁਮਾਰ ਢੀਂਗਰਾ। ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਦੇਖਣਾ ਹੋਵੇਗਾ ਫ਼ਿਲਮ ਤੋਂ ਪਹਿਲਾਂ ਗੀਤ ਨੂੰ ਦਰਸ਼ਕ ਕਿਹੋ ਜਿਹਾ ਹੁੰਗਾਰਾ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network