ਫ਼ਿਲਮ ‘ਤਾਰਾ ਮੀਰਾ’ ਦਾ ਗੀਤ ‘ਇੱਕ ਗੇੜਾ’ ਗੁਰੂ ਰੰਧਾਵਾ ਦੀ ਆਵਾਜ਼ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  October 01st 2019 01:58 PM  |  Updated: October 01st 2019 01:58 PM

ਫ਼ਿਲਮ ‘ਤਾਰਾ ਮੀਰਾ’ ਦਾ ਗੀਤ ‘ਇੱਕ ਗੇੜਾ’ ਗੁਰੂ ਰੰਧਾਵਾ ਦੀ ਆਵਾਜ਼ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਦਾ ਨਵਾਂ ਗੀਤ ‘ਇੱਕ ਗੇੜਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਨੂੰ ਗੁਰੂ ਰੰਧਾਵਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਰੋਮਾਂਟਿਕ ਗੀਤ ‘ਚ ਗੁਰੂ ਰੰਧਾਵਾ ਕੁੜੀ ਦੇ ਹੁਸਨ ਦੀਆਂ ਤਾਰੀਫ਼ਾਂ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ:ਦੇਖੋ ਵੀਡੀਓ ਕਿਵੇਂ ਕਪਿਲ ਸ਼ਰਮਾ ਦੇ ਸ਼ੋਅ ‘ਚ ਰਿਤਿਕ ਰੌਸ਼ਨ ਨੇ ਕੀਤੀ ਮਸਤੀ

ਇਸ ਰੋਮਾਂਟਿਕ ਗੀਤ ਦੇ ਬੋਲ ਖ਼ੁਦ ਗੁਰੂ ਰੰਧਾਵਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ‘ਵੀ’ ਤੇ ਗੁਰੂ ਰੰਧਾਵਾ ਨੇ ਮਿਲਕੇ ਦਿੱਤਾ ਹੈ। ਇਸ ਵੀਡੀਓ ਨੂੰ ਰਾਜੀਵ ਢੀਂਗਰਾ ਨੇ ਤਿਆਰ ਕੀਤੀ ਹੈ। ਜੇ ਗੱਲ ਕਰੀਏ ਗੁਰੂ ਰੰਧਾਵਾ ਦੀ ਤਾਂ ਇਸ ਵਾਰ ਉਨ੍ਹਾਂ ਨੇ ਆਪਣੇ ਜ਼ੌਨਰ ਤੋਂ ਹੱਟ ਕੇ ਇਸ ਗੀਤ ਨੂੰ ਗਾਇਆ ਹੈ। ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਇਸ ਗਾਣੇ ਨੂੰ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸਦੇ ਚੱਲਦੇ ਗਾਣੇ ਵਿਊਜ਼ ਬੜੀ ਹੀ ਤੇਜ਼ੀ ਦੇ ਨਾਲ ਵੱਧ ਰਹੇ ਹਨ।

 

View this post on Instagram

 

#IKGERA OUT NOW ❤️@tseries.official @officialveemusic #TARAMIRA releasing on 11th October ??

A post shared by Guru Randhawa (@gururandhawa) on

ਜੇ ਗੱਲ ਕਰੀਏ ਫ਼ਿਲਮ ਤਾਰਾ ਮੀਰਾ ਦੀ ਤਾਂ ਉਸ ‘ਚ ਲੀਡ ਰੋਲ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਨਜ਼ਰ ਆਉਣਗੇ। ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਯੋਗਰਾਜ ਸਿੰਘ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਇਹ ਵੱਖਰੇ ਵਿਸ਼ੇ ਵਾਲੀ ਫ਼ਿਲਮ ਤਾਰਾ ਮੀਰਾ ਵਰਲਡ ਵਾਈਡ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network