'ਤਾਰਾ ਮੀਰਾ' ਫ਼ਿਲਮ ਦਾ ਪਹਿਲਾ ਗੀਤ 'ਕਲਗੀ' ਹੋਇਆ ਰਿਲੀਜ਼, ਭੰਗੜਾ ਪਾਉਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡੀਓ

Written by  Aaseen Khan   |  September 21st 2019 12:06 PM  |  Updated: September 21st 2019 12:06 PM

'ਤਾਰਾ ਮੀਰਾ' ਫ਼ਿਲਮ ਦਾ ਪਹਿਲਾ ਗੀਤ 'ਕਲਗੀ' ਹੋਇਆ ਰਿਲੀਜ਼, ਭੰਗੜਾ ਪਾਉਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡੀਓ

ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਤਾਰਾ ਮੀਰਾ' ਜਿਸ ਦਾ ਪਹਿਲਾ ਗੀਤ ਗਾਇਕਾ ਮੰਨਤ ਨੂਰ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਭੰਗੜਾ ਸੌਂਗ ਹੈ ਜਿਸ ਦੇ ਬੋਲ ਬੰਨੀ ਜੌਹਲ ਨੇ ਲਿਖੇ ਹਨ ਅਤੇ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ।ਗਾਣੇ 'ਚ ਨਾਜ਼ੀਆ ਹੁਸੈਨ ਦੀਆਂ ਖੂਬਸੂਰਤ ਅਦਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਗੀਤ ਦਾ ਫ਼ਿਲਮਾਂਕਣ ਵਿਆਹ ਦੇ ਕਿਸੇ ਸੀਨ 'ਤੇ ਕੀਤਾ ਗਿਆ ਹੈ।

ਟਰੇਲਰ ਤੋਂ ਪਹਿਲਾਂ ਫ਼ਿਲਮ ਨਿਰਮਾਤਾਵਾਂ ਵੱਲੋਂ ਇਹ ਗੀਤ ਰਿਲੀਜ਼ ਕੀਤਾ ਗਿਆ ਹੈ। ਤਾਰਾ ਮੀਰਾ ਫ਼ਿਲਮ ਦਾ ਟਰੇਲਰ ਵੀ ਬਹੁਤ ਜਲਦ ਦੇਖਣ ਨੂੰ ਮਿਲਣ ਵਾਲਾ ਹੈ। ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਰਾਜੀਵ ਕੁਮਾਰ ਢੀਂਗਰਾ ਨੇ। ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

ਹੋਰ ਵੇਖੋ : ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਸ਼ੂਟ ਹੋਇਆ ਸ਼ੁਰੂ,ਦੇਖੋ ਤਸਵੀਰਾਂ

ਦੱਸ ਦਈਏ ਫ਼ਿਲਮ ਨੂੰ ਗਾਇਕ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਗੁਰੂ ਰੰਧਾਵਾ ਆਪਣੇ ਇਸ ਕਦਮ ਰਾਹੀਂ ਪੰਜਾਬੀ ਸਿਨੇਮਾ 'ਚ ਯੋਗਦਾਨ ਪਾਉਣ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਰਣਜੀਤ ਬਾਵਾ ਦਾ ਤਾਰੇ ਦਾ ਕਿਰਦਾਰ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network