Advertisment

ਗੋਰੇ ਕਹਿੰਦੇ ਜੱਟਾਂ ਦਾ ਵਿਆਹ ਵੇਖਣਾ, ਦੇਖੋ ਵੀਡੀਓ

author-image
By Lajwinder kaur
New Update
ਗੋਰੇ ਕਹਿੰਦੇ ਜੱਟਾਂ ਦਾ ਵਿਆਹ ਵੇਖਣਾ, ਦੇਖੋ ਵੀਡੀਓ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਪ੍ਰਸਿੱਧ ਗਾਇਕ ਪੰਜਾਬੀ ਵਿਆਹਾਂ ਉੱਤੇ ਕਈ ਗੀਤ ਪੇਸ਼ ਕਰ ਚੁੱਕੇ ਹਨ ਤੇ ਇਸ ਵਾਰ ਪੰਜਾਬੀ ਗਾਇਕੀ ਦਾ ਉੱਭਰਦਾ ਹੋਇਆ ਗਾਇਕ ਤਾਰੀ ਸਨਾਨਾ ਆਪਣਾ ਨਵਾਂ ਗੀਤ ‘ਜੱਟਾਂ ਦਾ ਵਿਆਹ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕਿਆ ਹੈ।
Advertisment
ਹੋਰ ਵੇਖੋ: ‘ਯਾਰਾ ਵੇ’ ਵਿੱਚ ਗਗਨ ਕੋਕਰੀ ਨਾਲ ਨਜ਼ਰ ਆਉਣਗੇ ਯੁਵਰਾਜ ਹੰਸ ਤਾਰੀ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਗੀਤ ਦੇ ਵੀਡੀਓ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸ਼ਾਨਦਾਰ ਬਣਾਈ ਗਈ ਹੈ ਜਿਸ ‘ਚ ਵਿਆਹ ਵਾਲੇ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਪੰਜਾਬੀਆਂ ਦੇ ਵਿਆਹਾਂ ਦੇ ਤਾਂ ਪੂਰੀ ਦੁਨੀਆਂ ‘ਚ ਚਰਚੇ ਨੇ ਜਿਸਦੇ ਚਲਦੇ ਗੋਰੇ ਵੀ ਪੰਜਾਬੀਆਂ ਦਾ ਵਿਆਹ ਦੇਖਣ ਨੂੰ ਕਹਿੰਦੇ ਨੇ।
View this post on Instagram
 

A post shared by Tari Sanana (@tarisanana) on

ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਨੇ ਤੇ ‘ਜੱਟਾਂ ਦਾ ਵਿਆਹ ਗੀਤ’ ਦਾ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਵੀਡੀਓ ਨੂੰ ਰੀਅਲ ਆਰਟਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਟੀ.ਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਦਿਖਾਇਆ ਜਾ ਰਿਹਾ ਹੈ। ‘ਜੱਟਾਂ ਦਾ ਵਿਆਹ' ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤਾਰੀ ਸਨਾਨਾ ਇਸ ਤੋਂ ਪਹਿਲਾਂ ਵੀ ਚਿੱਤ ਭਰਿਆ, ਸ਼ੱਕ, ਪਿਆਰ ਨਾਲ ਤੇ ਆਮ ਬੰਦੇ ਵਰਗੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment