Advertisment

ਤਰਸੇਮ ਜੱਸੜ ਤੇ ਵਾਮੀਕਾ ਗੱਬੀ ਦੀ ਫ਼ਿਲਮ ਗਲਵੱਕੜੀ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ

author-image
By Aaseen Khan
New Update
ਤਰਸੇਮ ਜੱਸੜ ਤੇ ਵਾਮੀਕਾ ਗੱਬੀ ਦੀ ਫ਼ਿਲਮ ਗਲਵੱਕੜੀ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ
Advertisment
ਗਾਇਕ ਤੇ ਅਦਾਕਾਰ ਤਰਸੇਮ ਜੱਸੜ ਜਿੰਨ੍ਹਾਂ ਨੇ ਗਾਇਕੀ 'ਚ ਤਾਂ ਆਪਣੀ ਸਰਦਾਰੀ ਕਾਇਮ ਕੀਤੀ ਹੈ ਨਾਲ ਹੀ ਸਿਨੇਮਾ 'ਤੇ ਵੀ ਹਰ ਵਾਰ ਕੁਝ ਨਾ ਕੁਝ ਵੱਖਰਾ ਲਿਆ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਤਰਸੇਮ ਜੱਸੜ ਦੀ ਮੋਸ੍ਟ ਅਵੇਟਡ ਫ਼ਿਲਮ 'ਗਲਵੱਕੜੀ' ਜਿਸ ਦਾ ਐਲਾਨ ਪਿਛਲੇ ਦਿਨੀਂ ਹੋਇਆ ਸੀ। ਇਸ ਫ਼ਿਲਮ 'ਚ ਵਾਮੀਕਾ ਗੱਬੀ ਨਾਲ ਤਰਸੇਮ ਜੱਸੜ ਸਕਰੀਨ ਸਾਂਝੀ ਕਰਨ ਵਾਲੇ ਹਨ।
 
View this post on Instagram
 

Next Movie Releasing 3rd April 2020 ... Malak chardi kla kre ... #tarsemjassar #wamiqagabbi #wmk

A post shared by Tarsem Jassar (@tarsemjassar) on

Advertisment
ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਇਹ ਫ਼ਿਲਮ ਅਗਲੇ ਸਾਲ 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਇਕੱਠੇ ਵੱਡੇ ਪਰਦੇ ਉਤੇ ਨਜ਼ਰ ਆਉਣਗੇ। ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ ਵਰਗੇ ਕਈ ਹੋਰ ਪੰਜਾਬੀ ਚਿਹਰੇ ਇਸ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਜਗਦੀਪ ਜੈਦੀ ਨੇ ਲਿਖੀ ਹੈ ਤੇ ਸ਼ਰਨ ਆਰਟ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ। ਇਹ ਫ਼ਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਹੈ। ਹੋਰ ਵੇਖੋ : ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਪ੍ਰੀਤ ਸੋਨੀ ਕਰਿਉ ਤੇ ਪ੍ਰੀਤ ਸਿਆਂ ਲੈ ਕੇ ਆ ਰਹੇ ਗੀਤ
ਤਰਸੇਮ ਜੱਸੜ ਜਿਹੜੇ ਪੰਜਾਬੀ ਸਿਨੇਮਾ ਨੂੰ ਰੱਬ ਦਾ ਰੇਡੀਓ, ਰੱਬ ਦਾ ਰੇਡੀਓ 2, ਸਰਦਾਰ ਮੁਹੰਮਦ ਅਤੇ ਅਫ਼ਸਰ ਅਤੇ ਉੜਾ ਆੜਾ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ। ਹਰ ਵਾਰ ਤਰਸੇਮ ਜੱਸੜ ਇਹਨਾਂ ਫ਼ਿਲਮਾਂ 'ਚ ਵੱਖਰੇ ਮੁੱਦੇ ਨੂੰ ਛੇੜਦੇ ਨਜ਼ਰ ਆਏ ਹਨ। ਹੁਣ ਦੇਖਣਾ ਹੋਵੇਗਾ ਗਲਵੱਕੜੀ 'ਚ ਆਖਿਰ ਤਰਸੇਮ ਜੱਸੜ ਦਾ ਕਿਹੋ ਜਿਹਾ ਕਿਰਦਾਰ ਦਿਖਾਈ ਦਿੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment