ਫ਼ਿਲਮ ‘ਤੁਣਕਾ ਤੁਣਕਾ’ ਵੇਖਣ ਤੋਂ ਬਾਅਦ ਹਰਦੀਪ ਗਰੇਵਾਲ ਦੇ ਗਲ ਲੱਗ ਕੇ ਰੋਏ ਤਰਸੇਮ ਜੱਸੜ

written by Shaminder | August 06, 2021

ਫ਼ਿਲਮ ‘ਤੁਣਕਾ ਤੁਣਕਾ’ ਰਿਲੀਜ਼ ਹੋ ਚੁੱਕੀ ਹੈ । ਸਿਨੇਮਾ ਘਰਾਂ ‘ਚ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਵੇਖਿਆ । ਇਸ ਦੇ ਨਾਲ ਹਰਦੀਪ ਗਰੇਵਾਲ ਦੇ ਖ਼ਾਸ ਦੋਸਤ ਤਰਸੇਮ ਜੱਸੜ ਵੀ ਇਸ ਫ਼ਿਲਮ ਨੂੰ ਵੇਖਣ ਲਈ ਪਹੁੰਚੇ ਸਨ । ਇਸ ਫ਼ਿਲਮ ਨੂੰ ਵੇਖਣ ਤੋਂ ਬਾਅਦ ਤਰਸੇਮ ਜੱਸੜ ਵੇਖ ਕੇ ਭਾਵੁਕ ਹੋ ਗਏ ਅਤੇ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਦੇ ਗਲ ਲੱਗ ਕੇ ਤਰਸੇਮ ਜੱਸੜ ਰੋਣ ਲੱਗ ਪਏ ।

Tarsem ,-min Image From Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘ਚੋਰੀ ਚੋਰੀ’ ਰਿਲੀਜ਼ 

Tarsem,, -min Image From Instagram

ਇਸ ਦੇ ਨਾਲ ਹੀ ਤਰਸੇਮ ਜੱਸੜ ਹਰਦੀਪ ਗਰੇਵਾਲ ਦੇ ਫ਼ਿਲਮ ‘ਚ ਜ਼ਬਰਦਸਤ ਟਰਾਂਸਫੋਰਮੇਸ਼ਨ ਨੂੰ ਵੇਖ ਕੇ ਹੈਰਾਨ ਸਨ ।ਦੱਸ ਦਈਏ ਕਿ ਅਦਾਕਾਰ ਨੇ ਇਸ ਫ਼ਿਲਮ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ । ਥੀਏਟਰ ਖੁਲਣ ਤੋਂ ਬਾਅਦ ਵਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ, ਇਹ ਪਹਿਲੀ ਫ਼ਿਲਮ ਵੀ ਬਣ ਗਈ ਹੈ।

Hardeep Grewal -min Image From Instagram

'ਤੁਣਕਾ ਤੁਣਕਾ' ਇਕ ਮੋਟੀਵੇਸ਼ਨਲ ਪੰਜਾਬੀ ਫ਼ਿਲਮ ਹੈ। ਜਿਸ 'ਚ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਐਥਲੀਟ ਦਾ ਕਿਰਦਾਰ ਕੀਤਾ।  ਦੱਸ ਦਈਏ ਕਿ ਅਦਾਕਾਰ ਨੇ ਇਸ ਫ਼ਿਲਮ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ।

Tarsem Jassar -min

ਇਸ ਫ਼ਿਲਮ ਦੇ ਕਿਰਦਾਰ ਲਈ ਹਰਦੀਪ ਗਰੇਵਾਲ ਨੇ ਬਹੁਤ ਪਸੀਨਾ ਵਹਾਇਆ ਹੈ ਅਤੇ ਗਰਮੀ ਦੇ ਦਿਨਾਂ ‘ਚ ਦੋ ਦੋ ਦਿਨ ਬਿਨਾਂ ਪਾਣੀ ਅਤੇ ਰੋਟੀ ਖਾਧਿਆਂ ਇਸ ਫ਼ਿਲਮ ਦਾ ਸ਼ੂਟ ਕੀਤਾ ਸੀ ।

 

0 Comments
0

You may also like