ਦੇਖੋ ਵੀਡੀਓ : ਸਿੱਖ ਇਤਿਹਾਸ ਨੂੰ ਬਿਆਨ ਕਰਦਾ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਬਾਗੀਆਂ ਦੇ ਕਿੱਸੇ’ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ

written by Lajwinder kaur | December 28, 2020

ਪੰਜਾਬੀ ਗਾਇਕ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਆਪਣਾ ਨਵਾਂ ਕਿਸਾਨੀ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ । 'ਬਾਗੀਆਂ ਦੇ ਕਿੱਸੇ' ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਦੋਵੇਂ ਗਾਇਕਾਂ ਨੇ ਪੰਜਾਬੀਆਂ ਦੀ ਅਣਖ ਤੇ ਕੁਰਬਾਨੀਆਂ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਬਿਆਨ ਕੀਤਾ ਹੈ । inside pic of kulbir  and tarsem ਹੋਰ ਪੜ੍ਹੋ - ਦੇਖੋ ਵੀਡੀਓ: ‘ਕਲਾਵਾਂ ਚੜ੍ਹਦੀਆਂ’ ਨਾਲ ਗਾਇਕ ਸਤਿੰਦਰ ਸਰਤਾਜ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਬਿਆਨ ਕਰ ਰਹੇ ਨੇ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਤਰਸੇਮ ਜੱਸੜ ਨੇ ਲਿਖੇ ਨੇ ਤੇ ਮਿਊਜ਼ਿਕ Beat Inspector ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਨੂੰ Vehli Janta Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਹ ਕਿਸਾਨੀ ਤੇ ਜੋਸ਼ੀਲਾ ਗੀਤ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ । inside pic of tarsem jassar new track baagian de kisse ਦੱਸ ਦਈਏ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ ਕਿਸਾਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਕਿਸਾਨ ਕੇਂਦਰ ਸਰਕਾਰ ਨੂੰ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। tarsem jassar farming song

0 Comments
0

You may also like