ਤਰਸੇਮ ਜੱਸੜ ਕਿਉਂ ਹਨ ਏਨੇ 'ਖੜੂਸ' !

Written by  Shaminder   |  September 20th 2018 05:33 AM  |  Updated: September 20th 2018 05:33 AM

ਤਰਸੇਮ ਜੱਸੜ ਕਿਉਂ ਹਨ ਏਨੇ 'ਖੜੂਸ' !

ਤਰਸੇਮ ਜੱਸੜ ਆਪਣੇ ਨਵੇਂ ਗੀਤ ਨਾਲ ਮੁੜ ਤੋਂ ਸਰੋਤਿਆਂ ਨਾਲ ਰੁਬਰੂ ਹੋਏ ਨੇ । ਇਸ ਵਾਰ ਉਹ ਆਪਣੇ ਨਵੇਂ ਗੀਤ 'ਖੜੂਸ' ਨਾਲ ਸਰੋਤਿਆਂ 'ਚ ਹਾਜ਼ਰ ਹੋਏ ਨੇ । ਇਸ ਗੀਤ ਦੇ ਬੋਲ ਤਰਸੇਮ ਜੱਸੜ ਨੇ ਹੀ ਲਿਖੇ ਨੇ । ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਮਨਪ੍ਰੀਤ ਜੌਹਲ ਨੇ । ਜਦਕਿ ਵੀਡਿਓ  ਐਵੇਕਸ ਢਿੱਲੋਂ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ਨੂੰ ਬਹੁਤ ਹੀ ਪਿਆਰਾ ਮਿਊਜ਼ਿਕ ਦਿੱਤਾ ਹੈ ਆਰ ਗੁਰੂ ਨੇ ।  ਤਰਸੇਮ ਜੱਸੜ ਨੇ ਆਪਣੇ ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਭਾਵਨਾਵਾਂ ਰਹਿਤ ਸ਼ਖਸ ਨੂੰ ਇੱਕ ਕੁੜ੍ਹੀ ਕਿਵੇਂ ਰੋਮਾਂਟਿਕ ਬਨਾਉਣ ਦੀ ਕੋਸ਼ਿਸ਼ ਕਰਦੀ ਹੈ ,ਪਰ ਕਈ ਕੋਸ਼ਿਸ਼ਾਂ ਕਰਨ 'ਤੇ ਵੀ ਉਹ ਕਾਮਯਾਬ ਨਹੀਂ ਹੁੰਦੀ ,ਪਰ ਆਖਿਰਕਾਰ ਜਦੋਂ ਉਸ ਤੋਂ ਥੋੜੀ ਨਰਾਜ਼ਗੀ ਵਿਖਾਉਂਦੀ ਹੈ ਤਾਂ ਉਸ ਦੇ ਸੁਭਾਅ 'ਚ ਬਦਲਾਅ ਵਿਖਾਈ ਦਿੰਦਾ ਹੈ । ਆਖਿਰਕਾਰ ਉਹ ਕੁੜ੍ਹੀ ਉਸ ਦੇ ਸੁਭਾਅ ਨੂੰ ਬਦਲਣ 'ਚ ਕਾਮਯਾਬ ਹੁੰਦੀ ਹੈ ।ਤਰਸੇਮ ਜੱਸੜ ਦੀ ਇਹ ਖਾਸੀਅਤ ਹੈ ਕਿ ਉਹ ਹਮੇਸ਼ਾ ਆਪਣੇ ਸਰੋਤਿਆਂ ਨੂੰ ਕੁਝ ਨਵਾਂ ਪਰੋਸਣ ਦੀ ਕੋਸ਼ਿਸ਼ ਕਰਦੇ ਨੇ ਅਤੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਸਰੋਤਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ ।

ਹੋਰ ਵੇਖੋ : ਸੁਣ ਸੋਹਣੀਏ ਤਾਰ ਤੁਣਕੇ ਧੰਨ ਧੰਨ ਹੋ ਗਏ ਤੇਰੀ ਹਾਂ ਸੁਣ ਕੇ- ਤਰਸੇਮ ਜੱਸੜ

 

ਜੱਸੜਾਂ ਦੇ ਇਹ ਕਾਕਾ ਆਪਣੇ ਵੱਖਰੇ ਅੰਦਾਜ਼ 'ਚ ਗੀਤ ਗਾਉਣ ਲਈ ਮਸ਼ਹੂਰ ਹੈ ਅਤੇ ਰੀਲ ਲਾਈਫ 'ਚ ਬਹੁਤ ਹੀ ਸੰਜੀਦਾ ਵਿਖਾਈ ਦੇਣ ਵਾਲੇ ਜੱਸੜ ਨੇ ਇੱਕ ਸੰਜੀਦਾ ਸ਼ਖਸ ਵੱਜੋਂ ਇਸ ਗੀਤ 'ਚ ਨਜ਼ਰ ਆ ਰਹੇ ਨੇ ਅਤੇ ਇਸ ਸੰਜੀਦਾ ਸੁਭਾਅ ਨੂੰ ਇਸ ਗੀਤ 'ਚ ਬਦਲਣ ਦੀ ਕੋਸ਼ਿਸ ਵੀਡਿਓ 'ਚ ਮੌਜੂਦ ਅਦਾਕਾਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਆਖਿਰਕਾਰ ਉਹ ਆਪਣੀਆਂ ਕੋਸ਼ਿਸ਼ਾਂ ‘ਚ ਕਾਮਯਾਬ ਵੀ ਹੁੰਦੀ ਹੈ । ਇਸ ਗੀਤ 'ਚ ਤਰਸੇਮ ਜੱਸੜ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਇਨਸਾਨ ਨੂੰ ਦੂਜੇ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ । ਕਿਉਂਕਿ ਜੇ ਅਸੀਂ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਾਂਗੇ ਤਾਂ ਉਹ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਸਕਦਾ ਹੈ ।

tarsem jassar nimrat

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network