ਚਰਚਾ ‘ਚ ਬਣਿਆ ਗਾਇਕ ਤਰਸੇਮ ਜੱਸੜ ਦੇ ਨਵੇਂ ਗੀਤ ‘Happiness’ ਦਾ ਪੋਸਟਰ

written by Lajwinder kaur | July 08, 2021

ਪੰਜਾਬੀ ਗਾਇਕ ਤਰਸੇਮ ਜੱਸੜ ਜਿਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਉਹ ‘Happiness’ ਟਾਈਟਲ ਹੇਠ ਇੱਕ ਮਿੱਠਾ ਜਿਹਾ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਜੋ ਕਿ ਖੂਬ ਸੁਰਖੀਆਂ  ਬਟੋਰ ਰਿਹਾ ਹੈ।

tarsem jassar image source- instagram

ਹੋਰ ਪੜ੍ਹੋ : ਮਹੇਂਦਰ ਸਿੰਘ ਧੋਨੀ ਹੋਏ 40 ਸਾਲ ਦੇ, ਸੁਰੇਸ਼ ਰੈਨਾ ਨੇ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਧੋਨੀ ਨੂੰ ਕੀਤਾ ਬਰਥਡੇਅ ਵਿਸ਼

 

ਹੋਰ ਪੜ੍ਹੋ : ਜੱਸੀ ਗਿੱਲ ਨੇ ਰਵੀਲ ਕੀਤਾ ਫ਼ਿਲਮ ‘ਫੁੱਫੜ ਜੀ’ ‘ਚੋਂ ਆਪਣੇ ਕਿਰਦਾਰ ਦਾ ਨਾਂਅ, ਪੱਗ ਬੰਨ ਕੇ ਸਰਦਾਰੀ ਲੁੱਕ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

tarsem jassar first poster of his new song happiness image source- instagram

ਇਸ ਪੋਸਟਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਹਾਸੇ ਖੁਸ਼ੀਆਂ ਸਭ ਲੱਭ ਜਾਂਦੇ...ਤੂੰ ਦੇਖਣ ਵਾਲੀ ਅੱਖ ਤਾਂ ਰੱਖੀਂ...ਯਾਰ ਵੀ ਮੰਨ ਜੁ ਪਿਆਰ ਵੀ ਮੰਨ ਜੁ...ਤੂੰ ਸੱਚੇ ਦਿਲ ਤੋਂ ਪੱਖ ਤਾਂ ਰੱਖੀਂ…

Happiness ਆ ਰਿਹਾ ਜੀ 13 ਜੁਲਾਈ ਨੂੰ .. Single Track “Happiness “ Releasing on 13th july new and different concept .. ❤’ । ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਇਹ ਵੱਖਰੇ ਕੰਨਸੈਪਟ ਕਾਫੀ ਪਸੰਦ ਆ ਰਿਹਾ ਹੈ। ਪੋਸਟਰ ਉੱਤੇ ਇੱਕ ਗਰੀਬ ਬੱਚਾ ਨਜ਼ਰ ਆ ਰਿਹਾ ਹੈ, ਪਰ ਉਸ ਬੱਚੇ ਦੇ ਚਿਹਰੇ ਦੀ ਮੁਸਕਰਾਹਟ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ । ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ ।

tarsem jassar latest song Eyes on you out on 13th August image source- instagram

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਤਰਸੇਮ ਜੱਸੜ ਨੇ ਹੀ ਲਿਖੇ ਨੇ। ਮਿਸਟਰ ਰੁਬਲ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਇਹ ਪੂਰਾ ਗੀਤ 13 ਜੁਲਾਈ ਨੂੰ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਤਰਸੇਮ ਜੱਸੜ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

 

 

 

View this post on Instagram

 

A post shared by Tarsem Jassar (@tarsemjassar)

0 Comments
0

You may also like