ਫ਼ਿਲਮ "ਅਫਸਰ" ਨੂੰ ਲੈ ਕੇ ਫੈਨਸ ਹਨ ਉਤਸ਼ਾਹਿਤ,ਤਰਸੇਮ ਜੱਸੜ ਨੇ ਵੀਡੀਓ ਕੀਤਾ ਸਾਂਝਾ

written by Rajan Sharma | October 08, 2018

ਹਾਲ ਹੀ ਵਿੱਚ ਰਿਲੀਜ਼ ਹੋਈ ਤਰਸੇਮ ਜੱਸੜ ਦੀ ਫ਼ਿਲਮ punjabi movie” ਅਫਸਰ ” ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਫ਼ਿਲਮ ਬਾਕਸ ਤੇ ਹਿੱਟ ਜਾ ਰਹੀ ਹੈ | ਜਿਵੇਂ ਅੱਜ ਤੱਕ ਤਰਸੇਮ ਜੱਸੜ ਦੀਆਂ ਸਾਰੀਆਂ ਫ਼ਿਲਮਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਜਿਆਦਾ ਪਿਆਰ ਮਿਲਿਆ ਹੈ ਓਸੇ ਤਰਾਂ ਇਸ ਫ਼ਿਲਮ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਤਰਸੇਮ ਜੱਸੜ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰਾਂ ਫ਼ਿਲਮ ” ਅਫਸਰ ” ਨੂੰ ਵੇਖਣ ਗਏ ਲੋਕ ਸਿਨੇਮਾਂ ਦੀ ਸਕਰੀਨ ਅੱਗੇ ਨੱਚ ਰਹੇ ਹਨ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਲੋਕਾਂ ਦੀਆਂ ਉਮੀਦਾਂ ਤੇ ਇਕ ਦਮ ਖਰੀ ਉੱਤਰੀ ਹੈ | ਹੋਰ ਪੜੋ : ਤਰਸੇਮ ਜੱਸੜ ਦੀ ਫ਼ਿਲਮ ਅਫਸਰ ਦਾ ਇੱਕ ਹੋਰ ਗੀਤ ” ਇਸ਼ਕ ਜਿਹਾ ਹੋ ਗਿਆ ” ਹੋਇਆ ਰਿਲੀਜ https://www.instagram.com/p/BolPVukBV45/?taken-by=tarsemjassar ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਤਰਸੇਮ ਜੱਸੜ ਨੇ ਸਭ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ -: ਤੁਹਾਡੇ ਇਸ ਪਿਆਰ ਦੇ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ | ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ” ਜੱਸ ਗਰੇਵਾਲ ” ਵੱਲੋਂ ਲਿਖੀ ਗਈ ਹੈ ਅਤੇ ਇਸ ਫ਼ਿਲਮ ਨੂੰ ” ਗੁਲਸ਼ਨ ਸਿੰਘ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲਾਂ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ | https://www.instagram.com/p/Boj1F6wBkq1/?taken-by=tarsemjassar ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ | ਇਸ ਵਾਰ ” ਤਰਸੇਮ ਜੱਸੜ ” ਇਸ ਫ਼ਿਲਮ ਵਿੱਚ ਇੱਕ ਅਫਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ |

0 Comments
0

You may also like