ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਬਦੀ ਦੀ ਹਰ ਪਾਸੇ ਨਿਖੇਧੀ, ਗਾਇਕ ਤਰਸੇਮ ਜੱਸੜ  ਨੇ ਪੋਸਟ ਪਾ ਕੇ ਜਤਾਇਆ ਦੁੱਖ

written by Lajwinder kaur | December 19, 2021

ਸ੍ਰੀ ਦਰਬਾਰ ਸਾਹਿਬ ਵਿਚ ਸ਼ਨੀਵਾਰ ਸ਼ਾਮ 6 ਵਜੇ ਦੇ ਕਰੀਬ ਇੱਕ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ (Beadbi at Darbar Sahib )। ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਹਰ ਕੋਈ ਇਸ ਘਟਨੀ ਦੀ ਕੜੇ ਸ਼ਬਦਾਂ ‘ਚ ਨਿੰਦਾ ਕਰ ਰਿਹਾ ਹੈ। ਪੰਜਾਬੀ ਕਲਾਕਾਰਾਂ ਨੇ ਵੀ ਇਸ ਘਟਨਾ 'ਤੇ ਦੁੱਖ ਜਤਾਇਆ ਹੈ ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

tarsem Jassar Image Source: Instagram

ਗਾਇਕ ਤਰਸੇਮ ਜੱਸੜ Tarsem Jassar ਨੇ ਵੀ ਪੋਸਟ ਪਾ ਕੇ ਕਿਹਾ ਹੈ- ‘ਹਿਰਦਾ ਛਲਣੀ ਹੋ ਗਿਆ ਇਹ ਦੇਖ ਕੇ ਦਰਬਾਰ ਸਾਹਿਬ ਦੇ ਵਿੱਚ ਜਿਥੇ ਸਾਰੀ ਦੁਨੀਆ ਦੇ ਲੋਕ ਦਰਸ਼ਨਾਂ ਲਈ ਨਤਮਸਤਕ ਹੁੰਦੇ, ਓਥੇ ਬੇਅਦਬੀ ਕਰਨ ਆਇਆ, ਕੀਹਨੇ ਭੇਜਿਆ ਕਿਥੋਂ ਆਇਆ ਇਹ ਵੀ ਪਤਾ ਲੱਗ ਜਾਉ ਪਰ ਜੇ ਮੱਸੇ ਰੰਘੜ ਅਜੇ ਹੈਗੇ ਨੇ ਨੇਜਿਆਂ ਤੇ ਟੰਗਣ ਆਲੇ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਿਸ ਵੀ ਜਿਓਂਦੇ ਨੇ ..ਦੇਗ ਤੇਗ ਫਤਿਹ..’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਰਾਏ ਦੇ ਰਹੇ ਨੇ।

tarsem jassar post

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਮਾਨਵ ਵਿਜ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਮਾਂ ਦੀ ਬਰਸੀ ‘ਤੇ ਕਿਹਾ- ‘ਤਾਰਿਆਂ ਤੋਂ ਉੱਤੇ ਹੈਗੀ ਤੂੰ ਮੇਰੀਏ ਮਾਏ’

ਦੱਸ ਦਈਏ ਇਹ ਘਟਨਾ ਕੱਲ ਸ਼ਾਮ ਦੀ ਹੈ। ਖਬਰਾਂ ਦੇ ਮੁਤਾਬਿਕ ਮੁਲਜ਼ਮ ਸਵੇਰੇ 11 ਵਜੇ ਦੇ ਕਰੀਬ ਹੀ ਦਰਬਾਰ ਸਾਹਿਬ ਵਿਚ ਦਾਖ਼ਲ ਹੋ ਗਿਆ ਸੀ, ਲਗਭਗ 7 ਘੰਟੇ ਦੇ ਕਰੀਬ ਦਰਬਾਰ ਸਾਹਿਬ ਵਿਚ ਰਿਹਾ। ਘਟਨਾ ਦੀ ਸੀ. ਸੀ. ਟੀ. ਵੀ. ਦੇਖਣ ਤੋਂ ਬਾਅਦ ਸਾਫ ਪਤਾ ਲੱਗਦਾ ਹੈ ਕਿ ਮੁਲਜ਼ਮ ਬੇਅਦਬੀ ਦੀ ਮਨਸ਼ਾ ਨਾਲ ਹੀ ਆਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਕੋਲੋਂ ਨਾ ਤਾਂ ਕੋਈ ਮੋਬਾਇਲ ਬਰਾਮਦ ਹੋਇਆ ਹੈ ਅਤੇ ਨਾ ਹੀ ਕੋਈ ਆਈ. ਡੀ. ਪਰੂਫ ਜਿਸ ਨਾਲ ਉਸ ਦੀ ਸ਼ਨਾਖਤ ਕੀਤੀ ਜਾ ਸਕੇ।

 

View this post on Instagram

 

A post shared by Tarsem Jassar (@tarsemjassar)

You may also like