ਕਿਸ ਦੇ ਲੱਕ ਦਾ ਟੈਟੂ ਮੁੰਡੇ ਵਿਗਾੜਦਾ ਸੁਣੋ ਨਵਾਬ ਤੋਂ 

Written by  Rupinder Kaler   |  August 23rd 2019 12:57 PM  |  Updated: August 23rd 2019 01:01 PM

ਕਿਸ ਦੇ ਲੱਕ ਦਾ ਟੈਟੂ ਮੁੰਡੇ ਵਿਗਾੜਦਾ ਸੁਣੋ ਨਵਾਬ ਤੋਂ 

ਗਾਇਕ ਨਵਾਬ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਟੈਟੂ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੇ ਬੋਲ ਸੁੱਚਾ ਯਾਰ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਸਟਾਰ ਬੁਆਏ ਮਿਊਜ਼ਿਕ ਐਕਸ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਯਾਦੂ ਬਰਾੜ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਗਾਣੇ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/B1fwrI9ncw4/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਨਵਾਬ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਵੀਵਰਜ਼ ਲਗਾਤਾਰ ਵੱਧ ਰਹੇ ਹਨ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਵਾਬ ਦੇ ਐਕਸਪਰਟ ਜੱਟ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਸੀ । ਇਸ ਗਾਣੇ ਨੇ ਹੀ ਨਵਾਬ ਦੀ ਪਹਿਚਾਣ ਮਿਊਜ਼ਿਕ ਇੰਡਸਟਰੀ ਵਿੱਚ ਬਣਾਈ ਸੀ ।ਇਸ ਤੋਂ ਇਲਾਵਾ ਉਸ ਦਾ ਗਾਣਾ ਸੈਚਰਡੇ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network