Advertisment

ਗੌਰਵ ਕੌਂਡਲ ਦੇ ਨਵੇਂ ਗਾਣੇ ‘ਤੌਬਾ ਤੌਬਾ’ ਨੂੰ ਮਿਲ ਰਿਹਾ ਹੈ ਸਰੋਤਿਆਂ ਦਾ ਭਰਵਾਂ ਹੁੰਗਾਰਾ

author-image
By Rupinder Kaler
New Update
ਗੌਰਵ ਕੌਂਡਲ ਦੇ ਨਵੇਂ ਗਾਣੇ ‘ਤੌਬਾ ਤੌਬਾ’ ਨੂੰ ਮਿਲ ਰਿਹਾ ਹੈ ਸਰੋਤਿਆਂ ਦਾ ਭਰਵਾਂ ਹੁੰਗਾਰਾ
Advertisment
ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੈ, ਤੇ ਹਰ ਕੋਈ ਅਪਣੇ ਘਰ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਅਜਿਹੇ ਹਲਾਤਾਂ ਵਿੱਚ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ । ਪੀਟੀਸੀ ਨੈੱਟਵਰਕ ਜਿੱਥੇ ਆਪਣੇ ਵੱਖ ਵੱਖ ਚੈਨਲਾਂ ’ਤੇ ਨਵੇਂ-ਨਵੇਂ ਪ੍ਰੋਗਰਾਮ ਤੇ ਫ਼ਿਲਮਾਂ ਦਿਖਾ ਰਿਹਾ ਹੈ । ਉੱਥੇ ਪੀਟੀਸੀ ਰਿਕਾਰਡਜ਼ ਤੇ ਪੀਟੀਸੀ ਸਟੂਡੀਓ ’ਤੇ ਨਵੇਂ ਨਵੇਂ ਗਾਣੇ ਵੀ ਰਿਲੀਜ਼ ਕਰ ਰਿਹਾ ਹੈ । ਪੀਟੀਸੀ ਰਿਕਾਰਡਜ਼ ਵੱਲੋਂ ਗੌਰਵ ਕੌਂਡਲ ਦਾ ਨਵਾਂ ਗਾਣਾ ‘ਤੌਬਾ ਤੌਬਾ’ ਰਿਲੀਜ਼ ਕੀਤਾ ਹੈ । ਇਸ ਗਾਣੇ ਨੂੰ ਪੰਜਾਬੀ ਗਾਣੇ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਬੋਲ ਗੁਰਜੀਤ ਮਾਣਕਪੁਰੀਆ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਸੁਰਿੰਦਰ ਬੱਚਨ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸੰਦੀਪ ਬੇਦੀ ਨੇ ਬਣਾਇਆ ਹੈ । ਗੀਤ ਦੇ ਬੋਲ ਹਰ ਇੱਕ ਨੂੰ ਝੂਮਣ ਲਾ ਦਿੰਦੇ ਹਨ । ਇਸ ਗਾਣੇ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ ਤੇ ਪੀਟੀਸੀ ਮਿਊਜ਼ਿਕ ਸਮੇਤ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ’ਤੇ ਸੁਣ ਸਕਦੇ ਹੋ । ਇਸ ਤੋਂ ਇਲਾਵਾ ਇਸ ਗੀਤ ਦਾ ਅਨੰਦ ਤੁਸੀਂ ‘ਪੀਟੀਸੀ ਪਲੇਅ’ ਅਤੇ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਵੀ ਮਾਣ ਸਕਦੇ ਹੋ ।
Advertisment
Advertisment

Stay updated with the latest news headlines.

Follow us:
Advertisment
Advertisment
Latest Stories
Advertisment