ਗਾਇਕ ਤੇ ਗੀਤਕਾਰ ਵੀਤ ਬਲਜੀਤ ਦਾ ਨਵਾਂ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ । ‘ਟੀਅਰਸ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ ਉਹਨਾਂ ਨੇ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ । ਗੀਤ ਨੂੰ ਮਿਊਜ਼ਿਕ ਜੱਸੀ ਕੇ ਨੇ ਦਿੱਤਾ ਹੈ ਜਦੋਂ ਕਿ ਗਾਣੇ ਦੀ ਵੀਡੀਓ ਸਟੇਟ ਸਟੂਡੀਓ ਟੀਮ ਨੇ ਬਣਾਈ ਹੈ
ਵੀਤ ਬਲਜੀਤ ਦੇ ਇਸ ਗਾਣੇ ਵਿੱਚ ਨਸੀਬੋ ਲਾਲ ਨੂੰ ਫੀਚਰ ਕੀਤਾ ਗਿਆ ਹੈ । ਵੀਤ ਬਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਗਾਣੇ ਦਾ ਪੋਸਟਰ ਜਾਰੀ ਕੀਤਾ ਹੈ । ਉਹਨਾਂ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੀਤ ਬਲਜੀਤ ਨੇ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਲਿਖੇ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਿੱਟ ਗਾਇਕ ਗਾਉਂਦੇ ਹਨ ।