ਬੱਬੂ ਮਾਨ ਦਾ ਗੀਤ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੀ ਝਲਕ ਆਈ ਸਾਹਮਣੇ

written by Shaminder | August 10, 2020

ਬੱਬੂ ਮਾਨ ਦਾ ਗੀਤ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੀ ਝਲਕ ਸਾਹਮਣੇ ਆਈ ਹੈ । ਇਸ ਗੀਤ ‘ਚ ਕਿਸਾਨ ਅਤੇ ਮਜ਼ਦੂਰ ਏਕਤਾ ਦੀ ਗੱਲ ਕੀਤੀ ਗਈ ਹੈ ਅਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਇਸ ਗੀਤ ਦਾ ਪਿਛਲੇ ਦਿਨੀਂ ਬੱਬੂ ਮਾਨ ਨੇ ਇੱਕ ਪੋਸਟਰ ਸਾਂਝਾ ਕੀਤਾ ਸੀ ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ‘ਆਓ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਈਏ । ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ, ਭਾਈ ਆਪਣੀਆਂ ਕਾਰਾਂ, ਟ੍ਰੈਕਟਰਾਂ ਅਤੇ ਮੋਟਰਸਾਈਕਲਾਂ ‘ਤੇ ਇਹ ਨਾਅਰਾ ਜ਼ਰੂਰ ਲਾਉਣ । https://www.instagram.com/p/CDoislRgz6x/ ਨੌਜਵਾਨ ਵੀਰ ਅੱਗੇ ਆ ਕੇ ਹਰ ਖੇਤਰ ਸੰਭਾਲਣ, ਨਵੀਂ ਸੋਚ ਅੱਗੇ ਆਵੇ, ਜਿਸ ਦਿਨ ਕਿਸਾਨ ਮਜ਼ਦੂਰ ਯੂਨੀਅਨ ਹੋ ਗਈ। ਉਸ ਦਿਨ ਮੇਰੇ ਦੇਸ਼ ਦੇ ਕਾਮੇ ਆਪਣੀ ਹਰ ਜ਼ਰੂਰਤ ਖੁਸ਼ੀ ਖੁਸ਼ੀ ਪੂਰੀ ਕਰ ਸਕਣਗੇ । https://www.instagram.com/p/CDjslT5A4Nx/ ਬੱਬੂ ਮਾਨ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ ।

0 Comments
0

You may also like