ਸ਼ਾਹਰੁਖ ਖਾਨ ਦੀ ਫ਼ਿਲਮ ਜ਼ੀਰੋ ਦੀ ਪਹਿਲੀ ਝੱਲਕ ਹੋਈ ਜਾਰੀ

Written by  Gourav Kochhar   |  January 08th 2018 11:47 AM  |  Updated: January 08th 2018 11:47 AM

ਸ਼ਾਹਰੁਖ ਖਾਨ ਦੀ ਫ਼ਿਲਮ ਜ਼ੀਰੋ ਦੀ ਪਹਿਲੀ ਝੱਲਕ ਹੋਈ ਜਾਰੀ

ਸ਼ਾਹਰੁਖ ਖਾਨ ਨੇ ਹਮੇਸ਼ਾ ਹੀ ਆਪਣੇ ਫ਼ਿਲਮ ਦੇ ਵਿਚ ਕੁਝ ਨਾ ਕੁਝ ਨਵਾਂ ਤੇ ਵੱਖਰਾ ਜਰੂਰ ਕਿੱਤਾ ਹੈ | ਚਾਹੇ ਫੈਨ ਦੇ ਵਿਚ ਆਪਣੇ ਹੀ ਫੈਨ ਦਾ ਕਿਰਦਾਰ ਨਿਭਾਉਣ ਦੀ ਗੱਲ ਹੋਵੇ ਜਾਂ ਫਿਰ ਹੁਣ ਆਉਣ ਵਾਲ਼ੀ ਫਿਲਮ ਦੇ ਵਿਚ ਇਕ ਬੋਨੇ ਦਾ ਕਿਰਦਾਰ ਨਿਭਾਉਣ ਦੀ ਗੱਲ | ਜੀ ਹਾਂ ਸ਼ਾਹਰੁਖ ਖਾਨ ਆਪਣੀ ਆਉਣ ਵਾਲ਼ੀ ਫ਼ਿਲਮ ਜ਼ੀਰੋ ਦੇ ਵਿਚ ਇਕ ਬੋਨੇ (ਕੱਦ ਦਾ ਛੋਟਾ ਹੋਣਾ) ਦਾ ਕਿਰਦਾਰ ਨਿਭਾ ਰਹੇ ਨੇ ਜਿਸਦੀ ਝੱਲਕ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ |

ਸ਼ਾਹਰੁਖ ਖਾਨ Shah Rukh Khan ਦਾ ਬੋਨੇ ਰੂਪ ਦੇ ਕਿਰਦਾਰ ਵਿਚ ਬਹੁਤ ਹੀ ਕਿਊਟ ਲੱਗ ਰਹੇ ਨੇ, ਤੇ ਹਰ ਕੋਈ ਉਨ੍ਹਾਂ ਦੇ ਇਸ ਅੰਦਾਜ਼ ਨੂੰ ਪਸੰਦ ਵੀ ਕਰ ਰਿਹਾ ਹੈ | ਟੀਜ਼ਰ ਇਨ੍ਹਾਂ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਇਹ ਸੋਸ਼ਲ ਸਾਈਟ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ | ਹੁਣ ਇਸਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ ਤੇ ਯੂ-ਟਿਊਬ ਉੱਤੇ ਧੁੱਮਾਂ ਹੀ ਪਾ ਦਵੇਗਾ!


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network