ਨਿਮਰਤ ਖਹਿਰਾ ਦੇ ਨਵੇਂ ਗਾਣੇ ‘ਲਹਿੰਗਾ’ ਦਾ ਟੀਜ਼ਰ ਹਰ ਇੱਕ ਨੂੰ ਆ ਰਿਹਾ ਹੈ ਪਸੰਦ

written by Rupinder Kaler | January 04, 2020

ਨਿਮਰਤ ਖਹਿਰਾ ਦੇ ਗਾਣੇ ‘ਲਹਿੰਗਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਨਿਮਰਤ ਖਹਿਰਾ ਨੇ ਟੀਜ਼ਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਇਸ ਟੀਜ਼ਰ ਵਿੱਚ ਉਸ ਕੁੜੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਵਿਆਹ ਤੋਂ ਬਾਅਦ ਹਰ ਖੁਸ਼ੀ ਮਿਲਦੀ ਹੈ । ਖਹਿਰਾ ਦੇ ਇਸ ਗਾਣੇ ਦਾ ਟੀਜ਼ਰ ਉਸ ਦੇ ਗਾਣੇ ਦੇ ਲੱਗਪਗ ਹਰ ਪਹਿਲੂ ਨੂੰ ਬਿਆਨ ਕਰ ਜਾਂਦਾ ਹੈ, ਪਰ ਨਿਮਰਤ ਖਹਿਰਾ ਦਾ ਪੂਰਾ ਗਾਣਾ ਕਿਸ ਤਰ੍ਹਾਂ ਦਾ ਹੋਵੇਗਾ ਉਹ ਤਾਂ 6 ਜਨਵਰੀ ਨੂੰ ਪੂਰਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । https://www.instagram.com/p/B64v_1Un-UU/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣਾ ਅਰਜਨ ਢਿੱਲੋਂ ਨੇ ਲਿਖਿਆ ਹੈ ਜਦੋਂ ਕਿ ਇਸ ਨੂੰ ਮਿਊਜ਼ਿਕ ਕਿਡ ਨੇ ਦਿੱਤਾ ਹੈ । ਨਿਮਰਤ ਖਹਿਰਾ 2020 ਵਿੱਚ ਆਪਣੇ ਗਾਣਿਆਂ ਨਾਲ ਤਾਂ ਆਪਣੇ ਪ੍ਰਸ਼ੰਸਕਾਂ ਦਾ ਤਾਂ ਮਨੋਰੰਜਨ ਕਰਦੀ ਰਹੇਗੀ ਉੱਥੇ ਉਹ ਸਿਲਵਰ ਸਕਰੀਨ ਤੇ ਵੀ ਨਜ਼ਰ ਆਵੇਗੀ । https://www.instagram.com/p/B627Muan3h1/?utm_source=ig_embed ਨਿਮਰਤ ਖਹਿਰਾ ਦਿਲਜੀਤ ਦੋਸਾਂਝ ਨਾਲ ਫ਼ਿਲਮ ਜੋੜੀ ਵਿੱਚ ਨਜ਼ਰ ਆਵੇਗੀ । ਫ਼ਿਲਮ ਨੂੰ ਅੰਬਰਦੀਪ ਨੇ ਲਿਖਿਆ ਹੈ । ਇਹ ਫ਼ਿਲਮ 26ਜੂਨ 2020 ਵਿੱਚ ਰਿਲੀਜ਼ ਹੋਣ ਵਾਲੀ ਹੈ । https://www.instagram.com/p/B0ODRWCHzQD/

0 Comments
0

You may also like