ਸੱਜਣ ਅਦੀਬ ਦੇ ਨਵੇਂ ਗੀਤ ‘ਗੱਲ ਦੋਹਾਂ ਵਿੱਚ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਟੀਜ਼ਰ

written by Lajwinder kaur | May 03, 2019

ਪੰਜਾਬੀ ਮਿਊਜ਼ਿਕ ਜਗਤ ਦੇ ਹਰਮਨ ਪਿਆਰੇ ਗਾਇਕ ਸੱਜਣ ਅਦੀਬ ਜੋ ਇਸ਼ਕਾਂ ਦੇ ਲੇਖੇ ਗਾਣੇ ਨਾਲ ਰਾਤੋਂ ਰਾਤ ਸਟਾਰ ਬਣ ਗਏ। ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਵੱਖਰੀ ਥਾਂ ਬਣਾਉਣ ਵਾਲੇ ਸੱਜਣ ਅਦੀਬ ਬਹੁਤ ਜਲਦ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ।

ਹੋਰ ਵੇਖੋ:ਆਰ ਨੇਤ ਤੇ ਗੁਰਲੇਜ਼ ਅਖ਼ਤਰ ਪਾ ਰਹੇ ਨੇ ਧੱਕ, ਰਿਲੀਜ਼ ਹੋਇਆ ਨਵਾਂ ਗੀਤ ‘ਦਬਦਾ ਕਿੱਥੇ ਆ’, ਦੇਖੋ ਵੀਡੀਓ ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਗੱਲ ਦੋਹਾਂ ਵਿੱਚ’ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਇਸ ਟੀਜ਼ਰ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਰ ਉੱਤੇ ਸ਼ੇਅਰ ਕੀਤਾ ਹੈ। ਗੀਤ ਦੀ ਪਹਿਲੀ ਝਲਕ ਦੇਖਕੇ ਲੱਗਦਾ ਹੈ ਇਹ ਗੀਤ ਰੋਮਾਂਟਿਕ ਗੀਤ ਹੋਣ ਵਾਲਾ ਹੈ। ਜਿਸ ਨੂੰ ਸੱਜਣ ਅਦੀਬ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ਦੇ ਬੋਲ Udaar ਦੀ ਕਲਮ ‘ਚੋਂ ਨਿਕਲੇ ਹਨ ਤੇ ਮਿਊਜ਼ਿਕ Cheetah ਨੇ ਦਿੱਤਾ ਹੈ। ਇਸ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ 8 ਮਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਸੱਜਣ ਅਦੀਬ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਵੀ ਕਈ ਹਿੱਟ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ ‘ਚ ਇਸ਼ਕਾਂ ਦੇ ਲੇਖੇ , ਛੱਲਾ, ਨਾਰਾਂ, ਅੱਖ ਨਾ ਲੱਗਦੀ, ਹੁਸਨ ਦੀ ਰਾਣੀ ਆਦਿ ਗਾਣੇ ਸ਼ਾਮਿਲ ਹਨ।  

0 Comments
0

You may also like