ਇੰਦਰਜੀਤ ਨਿੱਕੂ ਦੇ ਨਵੇਂ ਗੀਤ ‘ਸ਼ੁਦਾਈ’ ਦਾ ਟੀਜ਼ਰ ਰਿਲੀਜ਼

written by Shaminder | March 16, 2021

ਇੰਦਰਜੀਤ ਨਿੱਕੂ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣ ਜਾ ਰਹੇ ਹਨ ।ਉਨ੍ਹਾਂ ਦਾ ਇਹ ਗੀਤ ਸ਼ੁਦਾਈ ਟਾਈਟਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਟੀਜ਼ਰ ਆ ਚੁੱਕਿਆ ਹੈ । ਜਿਸ ਨੂੰ ਕਿ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

inderjit nikku Image From Inderjit Nikku’s Instagram

ਹੋਰ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ FWICE ਨੇ ਗੌਹਰ ਖ਼ਾਨ ’ਤੇ ਲਗਾਈ ਪਾਬੰਦੀ

indejit Image From Inderjit Nikku’s Instagram

ਗੀਤ ਦੇ ਬੋਲ ਦੇਵ ਧੀਮਾਨ ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਇੰਦਰਜੀਤ ਨਿੱਕੂ ਦੇ ਨਾਲ ਮਹਿਕ ਰੋਜ਼ ਸ਼ਰਮਾ ਨਜ਼ਰ ਆਉਣਗੇ । ਪੂਰਾ ਗੀਤ 19 ਮਾਰਚ ਨੂੰ ਰਿਲੀਜ਼ ਹੋਵੇਗਾ । ਇਸ ਗੀਤ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

inderjit Image From Inderjit Nikku’s Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

ਇੰਦਰਜੀਤ ਨਿੱਕੂ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ, ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

0 Comments
0

You may also like