ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਈਆ 2' ਦਾ ਟੀਜ਼ਰ ਰਿਲੀਜ਼

written by Rupinder Kaler | September 29, 2021

ਕਾਰਤਿਕ ਆਰੀਅਨ (karthik aryan)  ਦੀ ਆਉਣ ਵਾਲੀ ਫਿਲਮ 'ਭੂਲ ਭੁਲਈਆ 2' (bhool bhulaiya-2) ਦਾ ਟੀਜਰ ਰਿਲੀਜ਼ ਹੋ ਗਿਆ ਹੈ । ਇਸ ਦੇ ਨਾਲ ਹੀ ਫਿਲ਼ਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ । ਇਸ ਫਿਲਮ ਦੇ ਡਾਇਰੈਕਟਰ ਅਨੀਸ ਬਜ਼ਮੀ ਫਿਲਮ ਲਈ ਤਿਆਰ ਹਨ ਅਤੇ ਇਹ ਫਿਲਮ ਸਾਲ 2022 ਵਿੱਚ ਰਿਲੀਜ਼ ਹੋਵੇਗੀ।

Pic Courtesy: Instagram

ਹੋਰ ਪੜ੍ਹੋ :

ਅਨੀਤਾ ਦੇਵਗਨ ਨੇ ਸਾਂਝੀ ਕੀਤੀ ਆਪਣੀ ਜਵਾਨੀ ਟਾਈਮ ਦੀ ਪਹਿਲੀ ਤਸਵੀਰ, ਕਰਮਜੀਤ ਅਨਮੋਲ ਨੇ ਕਮੈਂਟ ‘ਚ  ਕਿਹਾ ‘ਤੁਸੀਂ ਤਾਂ ਬਲੈਕ ਐਂਡ ਵ੍ਹਾਈਟ ਜ਼ਮਾਨੇ ਦੇ ਹੋ’

Pic Courtesy: Instagram

ਫ਼ਿਲਹਾਲ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । 30 ਸਕਿੰਟ ਦੇ ਟੀਜ਼ਰ ਵਿੱਚ ਕਾਰਤਿਕ ਆਰੀਅਨ ਸ਼ਾਨਦਾਰ ਦਿਖਾਈ ਦੇ ਰਹੇ ਹਨ ਅਤੇ ਇੱਕ ਗੁੰਬਦ 'ਤੇ ਬੈਠੇ ਦਿਖ ਰਹੇ ਹਨ। ਇਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ, ਕਾਰਤਿਕ ਆਰੀਅਨ ਦੇ 'ਭੂਲ ਭੁਲਈਆ 2' (bhool bhulaiya-2) ਦੀ ਪਹਿਲੀ ਝਲਕ, ਇਹ ਹੋਵੇਗਾ ਕਾਰਤਿਕ ਆਰੀਅਨ ਦਾ ਲੁੱਕ।

 

View this post on Instagram

 

A post shared by KARTIK AARYAN (@kartikaaryan)


ਇਸ ਹੋਰਰ ਕਾਮੇਡੀ ਵਿੱਚ ਕਿਆਰਾ ਅਡਵਾਨੀ ਅਤੇ ਤੱਬੂ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 25 ਮਾਰਚ 2022 ਨੂੰ ਰਿਲੀਜ਼ ਹੋਵੇਗੀ। ਫਿਲਮ 'ਭੂਲ ਭੁਲਈਆ 2' (bhool bhulaiya-2) ਪਹਿਲਾਂ 31 ਜੁਲਾਈ 2020 ਨੂੰ ਰਿਲੀਜ਼ ਹੋਣ ਵਾਲੀ ਸੀ। ਪਰ ਲੌਕਡਾਊਨ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ।

0 Comments
0

You may also like