ਹਰਮੀਤ ਔਲਖ ਦੇ ਗੀਤ 'ਗਰਾਰੀ' ਦਾ ਟੀਜ਼ਰ ਆਇਆ ਸਾਹਮਣੇ By Shaminder 14 Feb 2020 | Updated On 14 Feb 2020 10:26 IST in Punjabi Buzz latest songs New Update Advertisment ਹਰਮੀਤ ਔਲਖ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਇਸ ਗੀਤ ਦਾ ਟੀਜ਼ਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਇੱਕ ਅਜਿਹੇ ਗੱਭਰੂ ਦੀ ਗੱਲ ਕਰਦਾ ਹੈ ਜੋ ਕਿ ਅੜਬ ਸੁਭਾਅ ਦਾ ਅਤੇ ਰੌਅਬ ਰੱਖਣਾ ਵਾਲਾ ਹੈ । ਹੋਰ ਵੇਖੋ:ਹਰਮੀਤ ਔਲਖ ਦੀ ਕਿਸ ਨਾਲ ਅੜਨ ਵਾਲੀ ਹੈ, ‘ਗਰਾਰੀ’,ਜਲਦ ਕਰਨਗੇ ਖੁਲਾਸਾ Advertismenthttps://www.instagram.com/p/B8g55CRFVLJ/ ਪਰ ਅਸਲ 'ਚ ਇਹ ਗੀਤ ਕਿਸ ਤਰ੍ਹਾਂ ਦਾ ਹੋਵੇਗਾ ਇਹ ਪੂਰਾ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ।ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ।'ਗਰਾਰੀ' ਟਾਈਟਲ ਹੇਠ ਆਉੇਣ ਵਾਲੇ ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। https://www.instagram.com/p/B8alyGlFAmf/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਮੀਤ ਔਲਖ ਗੁਰਲੇਜ਼ ਅਖਤਰ ਦੇ ਨਾਲ ਆਪਣਾ ਗੀਤ 'ਲੀਵ ਇਟ' ਲੈ ਕੇ ਆਏ ਸਨ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ 'ਲੀਵ ਇਟ' ਵਾਂਗ ਹਰਮੀਤ ਔਲਖ ਦੇ ਇਸ ਗੀਤ ਨੂੰ ਕਿੰਨਾ ਹੁੰਗਾਰਾ ਮਿਲਦਾ ਹੈ । #teaser #harmeet-aulakh #graari Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article