ਟੀਜੇ ਸਿੱਧੂ ਨੇ ਆਪਣੀ ਨਵਜੰਮੀ ਧੀ ਦੇ ਇੱਕ ਮਹੀਨਾ ਪੂਰੇ ਹੋਣ ‘ਤੇ ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

Written by  Lajwinder kaur   |  January 18th 2021 11:29 AM  |  Updated: January 18th 2021 11:31 AM

ਟੀਜੇ ਸਿੱਧੂ ਨੇ ਆਪਣੀ ਨਵਜੰਮੀ ਧੀ ਦੇ ਇੱਕ ਮਹੀਨਾ ਪੂਰੇ ਹੋਣ ‘ਤੇ ਸ਼ੇਅਰ ਕੀਤੀ ਕਿਊਟ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

ਟੀਵੀ ਐਕਟਰੈੱਸ ਟੀਜੇ ਸਿੱਧੂ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਉਨ੍ਹਾਂ ਨੇ ਦਸੰਬਰ ਮਹੀਨੇ ਚ ਇੱਕ ਧੀ ਨੂੰ ਜਨਮ ਦਿੱਤਾ ਸੀ । ਆਪਣੀ ਨਵਜੰਮੀ ਬੇਟੀ ਦੇ ਇੱਕ ਮਹੀਨਾ ਪੂਰਾ ਹੋਣ 'ਤੇ ਪਿਆਰੀ ਜਿਹੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਕੀਤੀ ਹੈ ।

inside pic of karnvir and his wife teejay  ਹੋਰ ਪੜ੍ਹੋ :ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਨਵੇਂ ਘਰ ‘ਚ ਸ਼ਿਫਟ ਹੋਈ ਕਰੀਨਾ ਕਪੂਰ ਖ਼ਾਨ, ਵੱਡੀ ਭੈਣ ਨੇ ਵੀ ਫੋਟੋ ਸ਼ੇਅਰ ਕਰਕੇ ਦਿੱਤੀ ਵਧਾਈ

ਉਨ੍ਹਾਂ ਨੇ ਆਪਣੀ ਬੇਟੀ ਦੇ ਲਈ ਲੰਬੀ ਚੌੜੀ ਕੈਪਸ਼ਨ ਲਿਖਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਟੀਜੇ ਸਿੱਧੂ ਨੇ ਆਪਣੀ ਧੀ ਦੇ ਕਿਊਟ ਹੱਥਾਂ ਨੂੰ ਆਪਣੇ ਹੱਥਾਂ 'ਚ ਫੜੇ ਹੋਏ ਨੇ । ਇਹ ਤਸਵੀਰ ‘ਚ ਮਮਤਾ ਨੂੰ ਪੇਸ਼ ਕਰਦੀ ਹੈ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

inside pic of karnvir bohra and his wife

ਟੀਵੀ ਐਕਟਰ ਕਰਨਵੀਰ ਬੋਹਰਾ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਨੇ । ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਬੇਟੀ ਨੂੰ ਜਨਮ ਦਿੱਤਾ ਹੈ । ਉਨ੍ਹਾਂ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਕਰਨਵੀਰ ਬੋਹਰਾ ਤੇ ਟੀਜੇ ਸਿੱਧੂ ਇਸ ਤੋਂ ਪਹਿਲਾਂ ਜੁੜਵਾ ਬੇਟੀਆਂ ਦੇ ਮਾਪੇ ਨੇ । ਦੋਵੇਂ ਅਕਸਰ ਆਪਣੀ ਬੇਟੀਆਂ ਦੇ ਕਿਊਟ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

karnvir bohra with daughters

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network