ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀ ਵੀਡੀਓ ਹੋਇਆ ਲੀਕ, ਮੀਂਹ 'ਚ ਰੋਮਾਂਟਿਕ ਹੁੰਦੀ ਨਜ਼ਰ ਆਈ ਇਹ ਜੋੜੀ

written by Lajwinder kaur | July 08, 2022

Tejasswi Prakash, Karan Kundrra Next Song 'Barish Aayi Hai' Poster:  ਬਿੱਗ ਬੌਸ ਸੀਜ਼ਨ-15 ਦੀ ਚਰਚਿਤ ਜੋੜੀ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਅਕਸਰ ਹੀ ਸੁਰਖੀਆਂ ਚ ਰਹਿੰਦੇ ਹਨ। ਬਹੁਤ ਜਲਦ ਇਹ ਇਹ ਜੋੜਾ ਨਵੇਂ ਮਿਊਜ਼ਿਕ ਵੀਡੀਓ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ।  ਜਿਸ ਦਾ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਲੀਕ ਹੋ ਗਿਆ ਹੈ।

ਹੋਰ ਪੜ੍ਹੋ : Sapna Choudhary Dance Video: ਹਰੇ ਰੰਗ ਦੇ ਸੂਟ ‘ਚ ਖੂਬ ਲਟਕੇ ਝਟਕੇ ਵਾਲੇ ਡਾਂਸ ਨਾਲ ਸਪਨਾ ਨੇ ਲੁੱਟਿਆ ਦਰਸ਼ਕਾਂ ਦਾ ਦਿਲ

Tejasswi Prakash, Karan Kundrra to feature in Stebin Ben and Shreya Ghoshal's 'Baarish Aayi Hai'

Image Source: Twitterਅਦਾਕਾਰ ਕਰਨ ਕੁੰਦਰਾ ਅਤੇ ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਕਰਨ ਅਤੇ ਤੇਜਸਵੀ ਵੀ ਇੱਕ-ਦੂਜੇ 'ਤੇ ਬਹੁਤ ਪਿਆਰ ਕਰਦੇ ਹਨ ਅਤੇ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਕਰਨ-ਤੇਜਸਵੀ ਨੂੰ ਇਕੱਠੇ ਦੇਖਣ ਲਈ ਪ੍ਰਸ਼ੰਸਕ ਹਮੇਸ਼ਾ ਹੀ ਉਤਸ਼ਾਹਿਤ ਰਹਿੰਦੇ ਹਨ, ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇਸ ਜੋੜੀ ਦਾ ਇੱਕ ਵੀਡੀਓ ਲੀਕ ਹੋਇਆ ਹੈ। ਲੀਕ ਹੋਏ ਵੀਡੀਓ 'ਚ ਕਰਨ ਅਤੇ ਤੇਜਸਵੀ ਬੇਹੱਦ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ।

karan kundra and tejassvi

ਦਰਅਸਲ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਜਲਦ ਹੀ ਗੀਤ ਬਾਰਿਸ਼ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਗੀਤ ਦੇ ਸ਼ੂਟਿੰਗ ਸੈੱਟ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਲੀਕ ਹੋਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ।

Tejasswi Prakash, Karan Kundrra to feature in Stebin Ben and Shreya Ghoshal's 'Baarish Aayi Hai'

ਤੇਜਰਨ ਦੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ। ਕੁਝ ਸਮੇਂ ਪਹਿਲਾਂ ਹੀ ਤੇਜਸਵੀ ਪ੍ਰਕਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਾਰਿਸ਼ ਗੀਤ ਦਾ ਫਰਸਟ ਲੁੱਕ ਵੀ ਸਾਂਝਾ ਕੀਤਾ ਹੈ। ਪੋਸਟਰ ਉੱਤੇ ਹੀ ਤੇਜਸਵੀ ਅਤੇ ਕਰਨ ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ।

 

 

View this post on Instagram

 

A post shared by Bollywood Spy (@bollywoodspy)

 

View this post on Instagram

 

A post shared by Tejasswi Prakash (@tejasswiprakash)

You may also like