22 ਜੁਲਾਈ ਤੋਂ ਦੇਖੋ 'ਮਿਸਟਰ ਪੰਜਾਬ-2019' ਪੀਟੀਸੀ ਪੰਜਾਬੀ 'ਤੇ 

Written by  Rupinder Kaler   |  July 19th 2019 12:59 PM  |  Updated: July 24th 2019 05:06 PM

22 ਜੁਲਾਈ ਤੋਂ ਦੇਖੋ 'ਮਿਸਟਰ ਪੰਜਾਬ-2019' ਪੀਟੀਸੀ ਪੰਜਾਬੀ 'ਤੇ 

ਪੀਟੀਸੀ ਪੰਜਾਬੀ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ' ੨੨ ਜੁਲਾਈ ਨੂੰ ਇੱਕ ਵਾਰ ਫ਼ਿਰ ਦਸਤਕ ਦੇਣ ਜਾ ਰਿਹਾ ਹੈ ।'ਮਿਸਟਰ ਪੰਜਾਬ' ਅਜਿਹਾ ਟੈਲੇਂਟ ਹੰਟ ਸ਼ੋਅ ਹੈ, ਜਿਸ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਗੱਭਰੂਆਂ ਨੂੰ ਜੱਜਾਂ ਦੀ ਹਰ ਕਸੌਟੀ 'ਤੇ ਪਰਖਿਆ ਜਾਂਦਾ ਹੈ । ਇਸ ਸ਼ੋਅ ਰਾਹੀਂ ਹਰ ਗੱਭਰੂ ਆਪਣਾ ਟੈਲੇਂਟ ਵਿਸ਼ਵ ਵਿੱਚ ਬੈਠੇ ਲੋਕਾਂ ਨੂੰ ਦਿਖਾ ਸਕਦਾ ਹੈ ।

ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਆਡੀਸ਼ਨਾਂ ਵਿੱਚ ਪਹੁੰਚੇ ਸਨ । ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਹੋਏ ਇਹਨਾਂ ਆਡੀਸ਼ਨਾਂ ਵਿੱਚ ਕਿਹੜਾ ਗੱਭਰੂ ਹੋਇਆ ਪਾਸ ਤੇ ਕਿਹੜਾ ਹੋਇਆ ਫੇਲ੍ਹ ਇਹ ਜਾਨਣ ਲਈ ਦੇਖੋ 22 ਜੁਲਾਈ ਤੋਂ 'ਮਿਸਟਰ ਪੰਜਾਬ-2019' ਸਿਰਫ਼ ਪੀਟੀਸੀ ਪੰਜਾਬੀ 'ਤੇ ਰਾਤ 8.3੦ ਵਜੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network