ਫ਼ਿਲਮ ਟੈਲੀਵਿਜਨ ਦਾ ਨਵਾਂ ਗੀਤ ‘ਪਤਾ ਨੀ ਹਾਣ ਦੀਏ’ ਰਿਲੀਜ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | June 17, 2022

ਫ਼ਿਲਮ ਟੈਲੀਵਿਜਨ (Television) ਦੇ ਗੀਤ ਇੱਕ ਤੋਂ ਬਾਅਦ ਇੱਕ ਰਿਲੀਜ ਹੋ ਰਹੇ ਹਨ । ਇਸ ਫ਼ਿਲਮ ਦਾ ਨਵਾਂ ਗੀਤ ‘ਪਤਾ ਨੀ ਹਾਣ ਦੀਏ’ (Pata ni Haan diye )ਰਿਲੀਜ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਵਿੰਦਰ ਨੱਥੂ ਮਾਜਰਾ ਦੇ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜਿਕ ਸਾਗਾ ਲੇਬਲ ਵੱਲੋਂ ਦਿੱਤਾ ਗਿਆ ਹੈ । ਇਹ ਗੀਤ ਰੋਮਾਂਟਿਕ ਗੀਤ ਹੈ । ਜਿਸ ਨੂੰ ਮੈਂਡੀ ਤੱਖਰ ਅਤੇ ਕੁਲਵਿੰਦਰ ਬਿੱਲਾ (Kulwinder Billa)  ‘ਤੇ ਫ਼ਿਲਮਾਇਆ ਗਿਆ ਹੈ । ਦੱਸ ਦਈਏ ਕਿ ਇਹ ਫ਼ਿਲਮ ਪੀਰੀਅਡ ਡਰਾਮਾ ਫ਼ਿਲਮ ਹੈ ।

kulwinder billa ,, image From kulwinder billa song

ਹੋਰ ਪੜ੍ਹੋ : ਜੌਰਡਨ ਸੰਧੂ ਕੁਲਵਿੰਦਰ ਬਿੱਲਾ ਅਤੇ ਬੰਟੀ ਬੈਂਸ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਜਿਸ ‘ਚ 80-90 ਦੇ ਦਹਾਕੇ ਨੂੰ ਦਰਸਾਇਆ ਗਿਆ ਹੈ ਜਦੋਂ ਟੀਵੀ ਦੀ ਅਹਿਮੀਅਤ ਬਹੁਤ ਜ਼ਿਆਦਾ ਸੀ ਅਤੇ ਲੋਕਾਂ ਦੇ ਮਨੋਰੰਜਨ ਲਈ ਕੁਝ ਚੋਣਵੇਂ ਪ੍ਰੋਗਰਾਮ ਹੀ ਆਉਂਦੇ ਹੁੰਦੇ ਸਨ । ਟੈਲੀਵਿਜ਼ਨ ਵੀ ਉਦੋਂ ਟਾਵੇਂ ਟਾਵੇਂ ਘਰਾਂ ਵਿੱਚ ਹੀ ਹੁੰਦੇ ਸਨ ।

Mandy Takhar image from kulwinder billa song

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਸਾਂਝ ਦਾ ਕਿਊਟ ਵੀਡੀਓ ਕੀਤਾ ਸਾਂਝਾ

ਪਿੰਡਾਂ 'ਚ ਤਾਂ ਟੈਲੀਵਿਜ਼ਨ 'ਤੇ ਆਉਣ ਵਾਲੇ ਪ੍ਰੋਗਰਾਮ ਵੇਖਣ ਲਈ ਲੋਕਾਂ 'ਚ ਖਾਸਾ ਉਤਸ਼ਾਹ ਹੁੰਦਾ ਸੀ ਅਤੇ ਜਿਸ ਦਿਨ ਕੋਈ ਵਿਸ਼ੇਸ਼ ਦਿਨ ਕੋਈ ਖਾਸ ਪ੍ਰੋਗਰਾਮ ਆਉਣਾ ਹੁੰਦਾ ਸੀ ਤਾਂ ਲੋਕ ਆਪੋ ਆਪਣੇ ਕੰਮ ਵੇਲੇ ਸਿਰ ਮੁਕਾ ਕੇ ਟੈਲੀਵਿਜ਼ਨ ਮੁਹਰੇ ਟਿਕਟਿਕੀ ਲਗਾ ਕੇ ਬੈਠ ਜਾਂਦੇ ਸਨ ।

Mandy Takhar- image From kulwinder billa song

ਉਦੋਂ ਟੀਵੀ ਸਿਰਫ ਮਨੋਰੰਜਨ ਦਾ ਹੀ ਸਾਧਨ ਨਹੀਂ ਸੀ ਬਲਕਿ ਲੋਕਾਂ 'ਚ ਆਪਸੀ ਸਾਂਝ ਦਾ ਪ੍ਰਤੀਕ ਵੀ ਸੀ ਕਿਉਂਕਿ ਟਾਵੇਂ-ਟਾਵੇਂ ਘਰ 'ਚ ਟੀਵੀ ਹੋਣ ਕਾਰਨ ਲੋਕ ਕਿਸੇ ਇੱਕ ਘਰ 'ਚ ਹੀ ਇਹ ਪ੍ਰੋਗਰਾਮ ਵੇਖਣ ਲਈ ਇੱਕਠੇ ਹੁੰਦੇ ਸਨ । ਇਸ ਤਰ੍ਹਾਂ ਮਨੋਰੰਜਨ ਦਾ ਮਨੋਰੰਜਨ ਹੁੰਦਾ ਸੀ ਆਪਸ 'ਚ ਗੱਲਾਂ ਬਾਤਾਂ ਵੀ ਹੁੰਦੀਆਂ ਸਨ । ਇਹ ਸਭ ਕੁਝ ਨੱਬੇ ਦੇ ਦਹਾਕੇ ਤੱਕ ਇੰਝ ਹੀ ਚੱਲਦਾ ਰਿਹਾ ,ਪਰ ਜਿਉਂ-ਜਿਉਂ ਲੋਕਾਂ ਦੀ ਪਹੁੰਚ ਟੈਲੀਵਿਜ਼ਨ ਤੱਕ ਹੁੰਦੀ ਗਏ ਅਤੇ ਹਰ ਘਰ 'ਚ ਟੀਵੀ ਪਹੁੰਚ ਗਿਆ ਤਾਂ ਇਸ ਆਪਸੀ ਭਾਈਚਾਰਕ ਨੂੰ ਵੀ ਢਾਹ ਲੱਗੀ ।ਸਮੇਂ ਦੇ ਬਦਲਾਅ ਨਾਲ ਟੈਲੀਵਿਜ਼ਨ 'ਚ ਵੀ ਕਈ ਬਦਲਾਅ ਵੇਖੇ ਗਏ ।

You may also like