ਫ਼ਿਲਮੀ ਜਗਤ ਤੋਂ ਆਈ ਦੁਖਦਾਇਕ ਖ਼ਬਰ; ਇਸ ਐਕਟਰ ਨੇ ਕੀਤੀ ਖੁਦਕੁਸ਼ੀ, ਮਨੋਰੰਜਨ ਜਗਤ ‘ਚ ਛਾਈ ਸੋਗ ਦੀ ਲਹਿਰ

written by Lajwinder kaur | January 24, 2023 10:06am

Telugu actor Sudheer Varma dies: ਮਨੋਰੰਜਨ ਜਗਤ ਤੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇੱਕ ਹੋਰ ਹੀਰੋ ਨੇ ਖ਼ੁਦਕੁਸ਼ੀ ਕਰਕੇ ਮੌਤ ਨੂੰ ਗਲੇ ਲਗਾ ਲਿਆ ਹੈ। ਹੁਣ ਖਬਰ ਹੈ ਕਿ ਸਾਊਥ ਫ਼ਿਲਮ ਇੰਡਸਟਰੀ ਦੇ ਐਕਟਰ ਸੁਧੀਰ ਵਰਮਾ ਨੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰ ਨੇ 23 ਜਨਵਰੀ ਨੂੰ ਵਿਸ਼ਾਖਾਪਟਨਮ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਟਾਲੀਵੁੱਡ ਅਦਾਕਾਰ ਦੇ ਦਿਹਾਂਤ ਤੋਂ ਬਾਅਦ ਫਿਲਮ ਇੰਡਸਟਰੀ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਵੱਡੇ ਸਦਮੇ ਵਿੱਚ ਹਨ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਤੇ ਧੀ ਦੇ ਨਾਲ ਬੀਚ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ; ਜਾਣੋ ਕਿਉਂ ਟ੍ਰੋਲ ਹੋ ਰਹੀ ਹੈ ਅਦਾਕਾਰਾ

inside image of sudheer death news image source: twitter 

ਅਭਿਨੇਤਾ ਸੁਧਾਕਰ, ਜੋ ਕਿ ਸੁਧੀਰ ਵਰਮਾ ਦੇ ਸਹਿ-ਕਲਾਕਾਰ ਸਨ, ਨੇ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨੇ ਟਵਿੱਟਰ 'ਤੇ ਸੁਧੀਰ ਵਰਮਾ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਪੋਸਟ ਲਿਖੀ ਹੈ। ਸੁਧੀਰ ਦੇ ਦਿਹਾਂਤ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਅਦਾਕਾਰ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸੁਧੀਰ ਵਰਮਾ ਦੀ ਅਚਾਨਕ ਹੋਈ ਮੌਤ ਨੇ ਫ਼ਿਲਮੀ ਸਿਤਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ।

sudheer varma dies image source: twitter

ਦੱਸ ਦਈਏ ਅਜੇ ਤੱਕ ਅਦਾਕਾਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਐਕਟਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਤੋਂ ਗੁਜ਼ਰ ਰਿਹਾ ਸੀ। ਮਾਨਸਿਕ ਦਬਾਅ ਕਾਰਨ ਸੁਧੀਰ ਵੱਲੋਂ ਅਜਿਹਾ ਦਰਦਨਾਕ ਕਦਮ ਚੁੱਕਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

actor sudheer image source: twitter

ਜ਼ਿਕਰਯੋਗ ਹੈ ਕਿ ਟਾਲੀਵੁੱਡ ਐਕਟਰ ਸੁਧੀਰ ਵਰਮਾ ਨੇ ਸਾਲ 2013 'ਚ ਫ਼ਿਲਮ 'ਸਵਾਮੀ ਰਾ ਰਾ' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸਾਲ 2016 'ਚ ਫ਼ਿਲਮ ਕੁੰਦਨਪੁ ਬੋਮਾ 'ਚ ਨਜ਼ਰ ਆਏ ਸਨ। ਇਸ ਫ਼ਿਲਮ ਤੋਂ ਸੁਧੀਰ ਵਰਮਾ ਨੂੰ ਕਾਫੀ ਪ੍ਰਸਿੱਧੀ ਹਾਸਿਲ ਹੋਈ ਸੀ ਅਤੇ ਉਨ੍ਹਾਂ ਨੇ ਤੇਲਗੂ ਸਿਨੇਮਾ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਪਰ ਉਨ੍ਹਾਂ ਦੇ ਕੋਲ ਫ਼ਿਲਮਾਂ ਦੇ ਆਫਰ ਨਹੀਂ ਆ ਰਹੇ ਸਨ। ਕੰਮ ਨਾ ਮਿਲਣ ਕਾਰਨ ਉਹ ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ।

 

You may also like