ਤੂਫਾਨ ਕਾਰਨ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਟੈਂਟ ਡਿੱਗੇ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ

written by Shaminder | June 02, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਹੈ । ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਰਹੱਦਾਂ ‘ਤੇ ਡਟੇ ਹੋਏ ਹਨ । ਪਰ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ।

Farmer Image From Kisan Ekta Morcha Instagram

ਹੋਰ ਪੜ੍ਹੋ : ਜੂਹੀ ਚਾਵਲਾ ਨੇ 5ਜੀ ਟੈਕਨਾਲਜੀ ਖਿਲਾਫ ਖੋਲਿਆ ਮੋਰਚਾ, ਵੀਡੀਓ ਸਾਂਝਾ ਕਰਕੇ ਕਹੀ ਵੱਡੀ ਗੱਲ 

Farmer protest Image From Kisan Ekta Morcha Instagram

ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਅੰਤਾਂ ਦੀ ਗਰਮੀ, ਸਰਦੀ ਅਤੇ ਮੀਂਹ ਸਣੇ ਕਈ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਹਨ । ਬੀਤੇ ਦਿਨੀਂ ਆਏ ਤੂਫਾਨ ਕਾਰਨ ਕਿਸਾਨਾਂ ਦੇ ਸਿੰਘੂ ਬਾਰਡਰ ‘ਤੇ ਬਣਾਏ ਗਏ ਟੈਂਟ ਉੱਖੜ ਗਏ ਹਨ । ਜਿਸ ਦਾ ਇੱਕ ਵੀਡੀਓ ਖਾਲਸਾ ਏਡ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Farmer Image From Kisan Ekta Morcha Instagram

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਤੂਫਾਨ ਨੇ ਕਿਸਾਨਾਂ ਦੇ ਲਗਾਏ ਟੈਂਟ ਹੀ ਨਹੀਂ ਉਖਾੜੇ ਬਲਕਿ ਉਨ੍ਹਾਂ ਦਾ ਕੀਮਤੀ ਸਮਾਨ ਵੀ ਉੱਡ ਗਿਆ । ਕਿਸਾਨ ਏਕਤਾ ਮੋਰਚਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤੂਫਾਨ ਕਾਰਨ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਪਰ ਇਸ ਦੇ ਬਾਵਜੂਦ ਇਨ੍ਹਾਂ ਕਿਸਾਨਾਂ ਦੇ ਹੌਸਲੇ ‘ਚ ਕੋਈ ਫਰਕ ਨਹੀਂ ਆਇਆ ।

 

View this post on Instagram

 

A post shared by Khalsa Aid (UK) (@khalsa_aid)

0 Comments
0

You may also like