ਗਾਇਕਾ ਪ੍ਰਿਆ ਤੇ ਜੱਸ ਮਾਣਕ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਤੇਰਾ ਮੇਰਾ ਵਿਆਹ’

Written by  Rupinder Kaler   |  October 18th 2019 10:48 AM  |  Updated: October 18th 2019 10:48 AM

ਗਾਇਕਾ ਪ੍ਰਿਆ ਤੇ ਜੱਸ ਮਾਣਕ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਤੇਰਾ ਮੇਰਾ ਵਿਆਹ’

ਗਾਇਕਾ ਪ੍ਰਿਆ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ਲੈ ਕੇ ਆ ਰਹੀ ਹੈ । ‘ਤੇਰਾ ਮੇਰਾ ਵਿਆਹ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੇ ਬੋਲ ਗਾਇਕ ਜੱਸ ਮਾਣਕ ਨੇ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਦੀ ਕੰਪੋਜਿੰਗ ਕੀਤੀ ਹੈ । ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਨੇ ਬਣਾਇਆ ਹੈ ਜਦੋਂ ਕਿ ਵੀਡੀਓ ਰਾਵ ਢਿੱਲੋਂ ਨੇ ਤਿਆਰ ਕੀਤਾ ਹੈ । ਜਿਸ ਤਰ੍ਹਾਂ ਦਾ ਪ੍ਰਿਆ ਨੇ ਇਸ ਗਾਣੇ ਦਾ ਟਾਈਟਲ ਰੱਖਿਆ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਰੋਮਾਂਟਿਕ ਸੌਂਗ ਹੋਵੇਗਾ ।

https://www.instagram.com/p/B3uC14TlH_e/

ਗੀਤ ਐੱਮਪੀ-3 ਲੇਬਲ ਹੇਠ ਇਸ ਨੂੰ 19 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਪ੍ਰਿਆ ਦੇ ਪ੍ਰਸ਼ੰਸਕ ਉਸ ਦੇ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਿਆ ਨੇ ਕਈ ਹਿੱਟ ਗਾਣੇ ਦਿੱਤੇ ਹਨ । ਉਸ ਦਾ ਗਾਣਾ ‘ਤੂੰ ਤੂੰ ਮੈਂ ਮੈਂ’ ਨੂੰ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਕਾਫੀ ਪਿਆਰ ਦਿੱਤਾ ਸੀ ।

https://www.instagram.com/p/B3ZfvjelN0c/

ਪ੍ਰਿਆ ਦਾ ਇਹ ਗਾਣਾ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਉਹ ਕੋਈ ਨਵਾਂ ਗਾਣਾ ਲੈ ਕੇ ਆ ਰਹੀ ਹੈ ਇਸ ਖ਼ਬਰ ਨੇ ਪ੍ਰਿਆ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਣਾਂ ਜ਼ਰੂਰ ਵਧਾ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network