ਹਮਬਲ ਮਿਊਜ਼ਿਕ ਦੇ ਬੈਨਰ ਹੇਠ ਜਾਰੀ ਹੋਵੇਗਾ ਗੀਤ "ਤੇਰਾ ਪਿੰਡ", ਵੇਖੋ ਝੱਲਕ

Written by  Gourav Kochhar   |  February 02nd 2018 10:50 AM  |  Updated: February 02nd 2018 10:50 AM

ਹਮਬਲ ਮਿਊਜ਼ਿਕ ਦੇ ਬੈਨਰ ਹੇਠ ਜਾਰੀ ਹੋਵੇਗਾ ਗੀਤ "ਤੇਰਾ ਪਿੰਡ", ਵੇਖੋ ਝੱਲਕ

ਅੱਜ ਕਲ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹਮਬਲ ਮਿਊਜ਼ਿਕ ਪੂਰੀ ਤਰਾਂ ਨਾਲ ਪੰਜਾਬੀ ਇੰਡਸਟਰੀ ‘ਚ ਛਾਈ ਹੋਈ ਹੈ | ਇਕ ਤੋਂ ਬਾਅਦ ਇਕ ਹਮਬਲ ਮਿਊਜ਼ਿਕ ਵੱਲੋਂ ਹਿੱਟ ਗੀਤ ਆ ਰਹੇ ਨੇ |

ਹੁਣ ਹਰ ਇਕ ਕਲਾਕਾਰ ਹਮਬਲ ਮਿਊਜ਼ਿਕ Humble Music ਦੇ ਬੈਨਰ ਹੇਠ ਆਪਣਾ ਗੀਤ ਰਿਲੀਜ਼ ਕਰਨਾ ਚਾਹੁੰਦਾ ਹੈ | ਬਹੁਤ ਘੱਟ ਸਮੇਂ ਵਿਚ ਸੱਭ ਤੋਂ ਵੱਧ ਚਰਚਾ ‘ਚ ਆਉਣ ਵਾਲੀਆਂ ਮਿਊਜ਼ਿਕ ਕੰਪਨੀਆਂ ‘ਚ ਇਸਦਾ ਨਾਮ ਆ ਗਿਆ ਹੈ | ਫਿਲਹਾਲ ਹੁਣ ਜਿਹੜੇ ਗੀਤ ਦੀ ਪੂਰੀ ਚਰਚਾ ਹੋ ਰਹੀ ਹੈ, ਉਹ ਹੈ ਜੀ ਤੇਰਾ ਪਿੰਡ, ਜਿਹੜਾ 4 ਫਰਵਰੀ ਨੂੰ ਰਿਲੀਜ਼ ਹੋਵੇਗਾ | ਇਸ ਗੀਤ ਨੂੰ ਗਾਇਆ ਹੈ ਆਰ ਨਾਇੱਤ ਨੇ, ਤੇ ਗੀਤ ਨੂੰ ਲਿਖਿਆ ਵੀ ਆਰ ਨਾਇੱਤ ਨੇ ਹੀ ਹੈ | ਮਿਊਜ਼ਿਕ ਪ੍ਰੇਮੀਆਂ ਵੱਲੋਂ ਬੜੀ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਕਿੱਤਾ ਜਾ ਰਿਹਾ ਹੈ | ਗੀਤ ਦੀ ਪਹਿਲੀ ਝੱਲਕ ਜਾਰੀ ਹੋ ਚੁੱਕੀ ਹੈ | ਹੁਣ ਜਦੋ ਤਕ ਇਹ ਗੀਤ ਰਿਲੀਜ਼ ਨਹੀਂ ਹੁੰਦਾ ਤੱਦ ਤੱਕ ਆਨੰਦ ਲਓ ਇਸ ਗੀਤ ਦੀ ਪਹਿਲੀ ਝੱਲਕ ਦਾ |

https://www.youtube.com/watch?v=6Iore8EF6hs


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network