ਤਰਸੇਮ ਜੱਸੜ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ ਆਪਣੇ ਨਵੇਂ ਗੀਤ ‘ਤੇਰਾ ਤੇਰਾ’ ਨਾਲ, ਦੇਖੋ ਵੀਡੀਓ

Written by  Lajwinder kaur   |  November 19th 2019 03:34 PM  |  Updated: November 19th 2019 03:34 PM

ਤਰਸੇਮ ਜੱਸੜ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ ਆਪਣੇ ਨਵੇਂ ਗੀਤ ‘ਤੇਰਾ ਤੇਰਾ’ ਨਾਲ, ਦੇਖੋ ਵੀਡੀਓ

ਪੰਜਾਬੀ ਗਾਇਕ ਤਰਸੇਮ ਜੱਸੜ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ‘ਤੇਰਾ ਤੇਰਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਬਾਬੇ ਨਾਨਕ ਜੀ ਦੀ ‘ਤੇਰਾ ਤੇਰਾ’ ਵਾਲੀ ਸਿੱਖਿਆ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਤਰਸੇਮ ਜੱਸੜ ਨੇ ਬਿਆਨ ਕੀਤਾ ਹੈ।

ਹੋਰ ਵੇਖੋ:

ਇਸ ਗਾਣੇ ਦੇ ਸ਼ਾਨਦਾਰ ਬੋਲ ਤਰਸੇਮ ਜੱਸੜ ਦੀ ਕਲਮ ‘ਚੋਂ ਹੀ ਨਿਕਲੇ ਹਨ ਤੇ ਮਿਊਜ਼ਿਕ ਵੈਸਟਰਨ ਪੇਂਡੂਜ ਨੇ ਦਿੱਤਾ ਹੈ। ਸ਼ਰਨ ਆਰਟ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਵੀਡੀਓ ਨੂੰ ਵਿਹਲੀ ਜਨਤਾ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ  ਰਿਹਾ ਹੈ।

ਤਰਸੇਮ ਜੱਸੜ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਏਨੀਂ ਦਿਨੀਂ ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਗਲਵੱਕੜੀ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਵਾਮੀਕਾ ਗੱਬੀ। ਇਸ ਤੋਂ ਪਹਿਲਾਂ ਤਰਸੇਮ ਜੱਸੜ ਰੱਬ ਦਾ ਰੇਡੀਓ ਦੇ ਪਹਿਲੇ ਤੇ ਦੂਜੇ ਭਾਗ, ਸਰਦਾਰ ਮੁਹੰਮਦ, ਊੜਾ ਆੜਾ, ਅਤੇ ਅਫਸਰ ਵਰਗੀਆਂ ਫ਼ਿਲਮਾਂ ਦੇ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network