ਅਕਾਸ਼ ਕੰਡਿਆਰਾ ਤੇ ਪੂਨਮ ਨੇ ਪਾਕਿਸਤਾਨੀ ਗਾਇਕਾਂ ਦਾ ਗਾਣਾ ਗਾ ਕੇ ਕਰਵਾਈ ਅੱਤ 

Written by  Rupinder Kaler   |  July 23rd 2019 10:56 AM  |  Updated: July 23rd 2019 10:56 AM

ਅਕਾਸ਼ ਕੰਡਿਆਰਾ ਤੇ ਪੂਨਮ ਨੇ ਪਾਕਿਸਤਾਨੀ ਗਾਇਕਾਂ ਦਾ ਗਾਣਾ ਗਾ ਕੇ ਕਰਵਾਈ ਅੱਤ 

ਅਕਾਸ਼ ਕੰਡਿਆਰਾ ਤੇ ਪੂਨਮ ਦਾ ਇੱਕ ਹੋਰ ਗਾਣਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । 'ਤੇਰਾ ਵੋਹ ਪਿਆਰ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਮਿਊਜ਼ਿਕ ਰਿਸ਼ ਨੇ ਦਿੱਤਾ ਹੈ, ਜਦੋਂ ਕਿ ਗਿਟਾਰ ਤੇ ਅਲੀ ਨੇ ਸਾਥ ਦਿੱਤਾ ਹੈ । ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਗਾਇਕਾ ਮੋਮਿਨਾ ਮੁਸ਼ਤੇਸ਼ਾਨ ਤੇ ਆਸਿਮ ਅਜ਼ਹਰ ਨੇ ਗਾਇਆ ਹੈ । ਇਸ ਗਾਣੇ ਨੂੰ ਉਹਨਾਂ ਨੇ ਕੋਕ ਸਟੂਡੀਓ ਵਿੱਚ ਗਾਇਆ ਸੀ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਅਕਾਸ਼ ਕੰਡਿਆਰਾ ਤੇ ਉਸ ਦੀ ਭੈਣ ਪੂਨਮ ਦੇ ਕਈ ਗਾਣੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤੇ ਗਏ ਹਨ ਜਿੰਨਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇੱਥੋਂ ਤੱਕ ਕਿ ਮਿਊਜ਼ਿਕ ਡਾਇਰੈਕਟਰ ਤੇ ਪ੍ਰੋਡਿਊਸਰ ਬੰਟੀ ਬੈਂਸ ਵੀ ਭੈਣ ਭਰਾ ਦੇ ਗਾਣਿਆਂ ਦੇ ਕਾਇਲ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network