ਅੰਕਿਤ ਤਿਵਾੜੀ ਦਾ ਨਵਾਂ ਗੀਤ ‘ਤੇਰੇ ਦੋ ਨੈਣਾਂ’ ਪੇਸ਼ ਕਰ ਰਿਹਾ ਹੈ ਪਿਆਰ ‘ਚ ਆਏ ਵਿਛੋੜੇ ਨੂੰ, ਦੇਖੋ ਵੀਡੀਓ

written by Lajwinder kaur | May 23, 2019

ਬਾਲੀਵੁੱਡ ਦੇ ਨਾਮੀ ਗਾਇਕ ਅੰਕਿਤ ਤਿਵਾੜੀ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਗਾਇਕ ਅੰਕਿਤ ਤਿਵਾੜੀ ਬਾਲੀਵੁੱਡ ‘ਚ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਜਿਵੇਂ ਗਲੀਆਂ, ਨੱਚਾਂਗੇ ਸਾਰੀ ਰਾਤ, ਕਤਰਾ-ਕਤਰਾ, ਤੂੰ ਹੈ ਕੇ ਨਹੀਂ, ਸੁਣ ਰਹਾ ਹੈ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਇਸ ਵਾਰ ਆਪਣਾ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ, ਇਸ ਗੀਤ ਦਾ ਨਾਮ ਤੇਰੇ ਦੋ ਨੈਣਾਂ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਪਿਆਰ ‘ਚ ਆਏ ਵਿਛੋੜੇ ਨੂੰ ਪੇਸ਼ ਕੀਤਾ ਗਿਆ ਹੈ।

ਹੋਰ ਵੇਖੋ:‘ਰੱਬ ਨੇ ਮਿਲਿਆ’ ਗਾਣੇ ‘ਚ ਗਿੱਪੀ ਗਰੇਵਾਲ ਹੋਏ ਸਰਗੁਣ ਮਹਿਤਾ ਨਾਲ ਰੋਮਾਂਟਿਕ, ਗੀਤ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਤੇਰੇ ਦੋ ਨੈਣਾਂ ਗੀਤ ਦੇ ਬੋਲ ਦਾਨਿਸ਼ ਇਕਬਾਲ ਸਬਰੀ ਦੀ ਕਲਮ ‘ਚੋਂ ਨਿਕਲੇ ਨੇ। ਜੇ ਗੱਲ ਕਰੀਏ ਮਿਊਜ਼ਿਕ ਤਾਂ ਉਸ ਨੂੰ Gourov-Roshin ਨੇ ਦਿੱਤਾ ਹੈ। ਇਸ ਗੀਤ ‘ਚ ਅਦਾਕਾਰੀ ਨਾਮੀ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਕੀਤੀ ਹੈ ਤੇ ਵੀਡੀਓ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਫੀਮੇਲ ਅਦਾਕਾਰਾ ਅਕਾਂਸ਼ਾ ਰੰਜਨ ਨੇ। ਗੀਤ ਦੀ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਈ ਗਈ ਹੈ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਗੀਤ ਨੂੰ ਦੇਖ ਚੁੱਕੇ ਹਨ।

You may also like