ਗਾਇਕ ਸੁਖਜਿੰਦਰ ਸ਼ਿੰਦਾ ਨੇ ਧਾਰਮਿਕ ਗੀਤ ਰਾਹੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

Written by  Rupinder Kaler   |  December 21st 2018 09:11 AM  |  Updated: December 21st 2018 09:11 AM

ਗਾਇਕ ਸੁਖਜਿੰਦਰ ਸ਼ਿੰਦਾ ਨੇ ਧਾਰਮਿਕ ਗੀਤ ਰਾਹੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਗਾਇਕ ਸੁਖਜਿੰਦਰ ਸ਼ਿੰਦਾ ਦਾ ਧਾਰਮਿਕ ਗੀਤ 'ਤੇਰੇ ਲਾਲਾਂ ਦੀ ਲੜੀ' ਰਿਲੀਜ਼ ਹੋ ਗਿਆ ਹੈ । ਇਸ ਦੀ ਜਾਣਕਾਰੀ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਵੀ ਦਿੱਤੀ ਹੈ । ਇਸ ਗਾਣੇ ਦੇ ਬੋਲ ਜੀਤ ਕੇਡੋਵਾਲ ਨੇ ਲਿਖੇ ਹਨ । ਸ਼ਿੰਦਾ ਦਾ ਇਹ ਗਾਣਾ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ । ਇਸ ਗਾਣੇ ਵਿੱਚ ਸ਼ਿੰਦਾ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਮਾਤਾ ਗੁਜ਼ਰੀ ਤੋਂ ਸ਼ਾਹਿਬਜ਼ਾਦੇ ਵਿੱਛੜ ਜਾਂਦੇ ਹਨ ।

https://www.instagram.com/p/BrodFjshJuj/

ਜਿਸ ਤਰਾਂ ਇੱਕ ਮਾਲਾ ਟੁੱਟਣ ਤੇ ਉਸ ਦੇ ਮਣਕੇ ਖਿੱਲਰ ਜਾਂਦੇ ਹਨ ਉਸੇ ਤਰ੍ਹਾਂ ਸਾਹਿਬਜ਼ਾਦੇ ਵੀ ਮਾਤਾ ਗੁਜ਼ਰੀ ਤੋਂ ਵਿਛੜ ਗਏ ਸਨ । ਸ਼ਿੰਦਾ ਦੇ ਇਸ ਧਾਰਮਿਕ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਆਉਣ ਵਾਲਾ ਹੈ ।

https://www.youtube.com/watch?v=boYYQMrlu3Y

ਇਸ ਲਈ ਕਈ ਗਾਇਕਾਂ ਨੇ ਉਹਨਾਂ ਨੂੰ ਸਮਰਪਿਤ ਧਾਰਮਿਕ ਗੀਤ ਕੱਢੇ ਹਨ । ਇਸ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਵੀ ਧਾਰਮਿਕ ਗੀਤ ਰਿਲੀਜ਼ ਕੀਤਾ ਹੈ । ਇਸ ਤੋਂ ਇਲਾਵਾ ਰਵਿੰਦਰ ਗਰੇਵਾਲ ਵੀ ਧਾਰਮਿਕ ਗੀਤ ਰਿਲੀਜ਼ ਕਰ ਰਹੇ ਹਨ । ਜਿਹੜਾ ਕੀ ਸ਼ਹੀਦੀ ਪੁਰਬ ਨੂੰ ਹੀ ਸਮਰਪਿਤ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network