ਪ੍ਰਭ ਗਿੱਲ ਤੇ ਰਾਸ਼ੀ ਸੂਦ ਦੀ ਰੋਮਾਂਟਿਕ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

Written by  Lajwinder kaur   |  August 27th 2019 10:26 AM  |  Updated: August 27th 2019 10:27 AM

ਪ੍ਰਭ ਗਿੱਲ ਤੇ ਰਾਸ਼ੀ ਸੂਦ ਦੀ ਰੋਮਾਂਟਿਕ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

ਨਿਰਦੇਸ਼ਕ ਅਦਿੱਤਿਆ ਸੂਦ ਦੀ ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਨੂੰ ਪ੍ਰਭ ਗਿੱਲ ਨੇ ਆਪਣੀ ਪਿਆਰੀ ਜਿਹੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਜਿਸ 'ਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਗਾਇਕਾ ਰਾਸ਼ੀ ਸੂਦ। ਦੋਵਾਂ ਗਾਇਕਾਂ ਨੇ ਗੀਤ ਨੂੰ ਆਪਣੀ ਰੋਮਾਂਟਿਕ ਆਵਾਜ਼ ਦੇ ਚਾਰ ਚੰਨ ਲਗਾ ਦਿੱਤੇ ਨੇ।

ਹੋਰ ਵੇਖੋ:ਸੱਜਣ ਅਦੀਬ ਦਾ ਨਵਾਂ ਗੀਤ ‘ਬਿੱਲੀਆਂ ਅੱਖਾਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪਿਆਰ ਦੇ ਰੰਗ ਨਾਲ ਭਰਿਆ ‘ਤੇਰੀ ਮੇਰੀ ਜੋੜੀ’ ਗਾਣੇ ਦੇ ਬੋਲ ਦਲਬੀਰ ਸਾਰੋਬਾਦ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੇ ਕੇ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਨੂੰ ਫ਼ਿਲਮ ਦੇ ਮੁੱਖ ਨਾਇਕ ਸੈਮੀ ਗਿੱਲ ਤੇ ਨਾਇਕਾ ਮੋਨਿਕਾ ਸ਼ਰਮਾ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਵ੍ਹਾਇਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਰੋਮਾਂਟਿਕ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਨਿਰਦੇਸ਼ਕ ਅਦਿੱਤਿਆ ਸੂਦ ਦੀ ਫ਼ਿਲਮ ਮਲਟੀ ਸਟਾਰਰ ਹੈ ਜਿਸ ‘ਚ ਯੋਗਰਾਜ ਸਿੰਘ, ਸੈਮੀ ਗਿੱਲ, ਸਿੱਧੂ ਮੂਸੇਵਾਲਾ, ਕਿੰਗ ਬੀ ਚੌਹਾਨ, ਮੋਨਿਕਾ ਸ਼ਰਮਾ, ਹਾਲੀਵੁੱਡ ਅਦਾਕਾਰਾ ਜ਼ੈਜ਼, ਸ਼ਕਤੀ ਕਪੂਰ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network