ਰਵਿੰਦਰ ਰੰਗੂਵਾਲ ਤੇ ਇਬਾਦਤ ਦਾ ਨਵਾਂ ਗਾਣਾ ‘ਤੇਰੀ ਯਾਦ’ ਕੀਤਾ ਜਾ ਰਿਹਾ ਹੈ ਖੂਬ ਪਸੰਦ

Written by  Rupinder Kaler   |  December 17th 2019 12:35 PM  |  Updated: December 17th 2019 12:35 PM

ਰਵਿੰਦਰ ਰੰਗੂਵਾਲ ਤੇ ਇਬਾਦਤ ਦਾ ਨਵਾਂ ਗਾਣਾ ‘ਤੇਰੀ ਯਾਦ’ ਕੀਤਾ ਜਾ ਰਿਹਾ ਹੈ ਖੂਬ ਪਸੰਦ

ਰਵਿੰਦਰ ਰੰਗੂਵਾਲ ਤੇ ਇਬਾਦਤ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਤੇਰੀ ਯਾਦ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਰਵਿੰਦਰ ਰੰਗੂਵਾਲ ਤੇ ਇਬਾਦਤ ਦੇ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਗਾਣਾ ਉਹਨਾਂ ਲੋਕਾਂ ਨੂੰ ਆਪਣੇ ਸੱਜਣ ਦੀ ਯਾਦ ਦਿਵਾ ਦਿੰਦਾ ਹੈ, ਜਿਹੜੇ ਵਿਦੇਸ਼ ਵਿੱਚ ਬੈਠੇ ਹਨ ।

ਇਸ ਗਾਣੇ ਦੇ ਬੋਲ ਰਣਜੀਤ ਲੱਧੜ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਤੇ ਵੀਡੀਓ ਰਵਿੰਦਰ ਰੰਗੂਵਾਲ ਨੇ ਖੁਦ ਹੀ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਵਿੰਦਰ ਰੰਗੂਵਾਲ ਦਾ ਟਰੱਕ ਡਰਾਈਵਰ ਗਾਣਾ ਰਿਲੀਜ਼ ਹੋਇਆ ਸੀ ਇਸ ਗਾਣੇ ਨੂੰ ਵੀ ਰੰਗੂਵਾਲ ਦੇ ਪ੍ਰਸ਼ੰਸਕਾਂ ਨੇ ਚੰਗਾ ਪਿਆਰ ਦਿੱਤਾ ਸੀ ।

ਰੰਗੂਵਾਲ ਦਾ ਗਾਣਾ ਅਸੀਂ ਸਰਦਾਰ ਹਾਂ ਤਾਂ ਸੁਪਰ ਹਿੱਟ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੰਗੂਵਾਲ ਪੰਜਾਬ ਦੇ ਲੋਕ ਨਾਚਾਂ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰ ਰਹੇ ਹਨ ਤੇ ਉਹਨਾਂ ਵੱਲੋਂ ਇੱਕ ਸੰਸਥਾ ਚਲਾਈ ਜਾ ਰਹੀ ਹੈ ਜਿਹੜੀ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਕੰਮ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network