ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਦੇ ਨਵੇਂ ਗੀਤ 'ਤੇਰੀਆਂ ਗੱਲਾਂ' ਦਾ ਪੀਟੀਸੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ

Written by  Aaseen Khan   |  September 11th 2019 04:45 PM  |  Updated: September 11th 2019 04:45 PM

ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਦੇ ਨਵੇਂ ਗੀਤ 'ਤੇਰੀਆਂ ਗੱਲਾਂ' ਦਾ ਪੀਟੀਸੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ

ਦੇਬੀ ਮਖਸੂਸਪੁਰੀ ਅਤੇ ਰਣਜੀਤ ਰਾਣਾ ਪੰਜਾਬੀ ਸੰਗੀਤ ਦੇ ਦੋ ਵੱਡੇ ਨਾਮ ਹਨ। ਦੋਨਾਂ ਦੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਦੇਬੀ ਅਤੇ ਰਣਜੀਤ ਰਾਣਾ ਇਕੱਠੇ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਤੇਰੀਆਂ ਗੱਲਾਂ' ਜਿਸ ਦੀ ਉਡੀਕ ਲੰਬੇ ਸਮੇਂ ਤੋਂ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਗੀਤ ਦਾ 15 ਸਤੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ।

ਦੱਸ ਦਈਏ ਗਾਣੇ ਦੇ ਬੋਲ ਅਤੇ ਕੰਪੋਜ਼ ਦੇਬੀ ਮਖਸੂਪੁਰੀ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਰਣਜੀਤ ਰਾਣਾ ਅਤੇ ਦੇਬੀ ਮਖਸੂਸਪੁਰੀ ਦੋਵਾਂ ਨੇ ਮਿਲ ਕੇ ਗਾਇਆ ਹੈ। ਜੱਸੀ ਬ੍ਰੋਜ਼ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਗਾਣੇ ਦਾ ਵੀਡੀਓ ਆਰ ਸਵਾਮੀ ਵੱਲੋਂ ਤਿਆਰ ਕੀਤਾ ਗਿਆ ਹੈ।

 

View this post on Instagram

 

A post shared by Debi Makhsoospuri (@debiofficial) on

ਰਣਜੀਤ ਰਾਣਾ ਅਤੇ ਦੇਬੀ ਮਖਸੂਸਪੁਰੀ ਦੋਵਾਂ ਦੇ ਇਕੱਲੇ ਇਕੱਲੇ ਗਾਏ ਗੀਤਾਂ ਨੂੰ ਤਾਂ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਦੋਨਾਂ ਵੱਲੋਂ ਗਾਏ ਇਸ ਗੀਤ ਨੂੰ ਕਿੰਨ੍ਹਾਂ ਕੁ ਪਿਆਰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network