
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸਾਰਾ ਅਲੀ ਖ਼ਾਨ Sara Ali Khan ਅਕਸਰ ਆਪਣੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ, ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਕੁਝ ਸਮਾਂ ਪਹਿਲਾਂ ਅਦਾਕਾਰਾ ਦੇ ਨੱਕ 'ਤੇ ਸੱਟ ਲੱਗੀ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਇੱਕ ਵਾਰ ਫਿਰ ਤੋਂ ਉਹ ਬਾਲ-ਬਾਲ ਬਚੀ ਹੈ, ਜੀ ਹਾਂ ਉਨ੍ਹਾਂ ਦੇ ਮੂੰਹ ਦੇ ਨੇੜ ਬਲਬ ਫਟ ਗਿਆ।
ਸਾਰਾ ਅਲੀ ਖ਼ਾਨ ਦੇ ਨਾਲ ਫ਼ਿਲਮ ਦੇ ਸੈੱਟ 'ਤੇ ਮੇਕਅੱਪ ਰੂਮ 'ਚ ਹਾਦਸਾ ਵਾਪਰ ਗਿਆ, ਜਿਸ ਕਾਰਨ ਅਦਾਕਾਰਾ ਕਾਫੀ ਡਰ ਗਈ। ਅਸਲ 'ਚ ਸਾਰਾ ਮੇਕਅੱਪ ਰੂਮ 'ਚ ਟੱਚਅੱਪ ਲੈ ਰਹੀ ਸੀ ਅਤੇ ਉਦੋਂ ਹੀ ਉਨ੍ਹਾਂ ਦੇ ਚਿਹਰੇ ਦੇ ਕੋਲ ਬਲਬ ਫਟ ਗਿਆ। ਸਾਰਾ ਅਚਾਨਕ ਡਰ ਗਈ ਅਤੇ ਉਨ੍ਹਾਂ ਦਾ ਮੋਬਾਇਲ ਵੀ ਹੇਠਾਂ ਡਿੱਗ ਗਿਆ।
ਇਹ ਘਟਨਾ ਐਤਵਾਰ ਦੀ ਹੈ, ਜਿਸ ਦੀ ਵੀਡੀਓ ਸਾਰਾ ਅਲੀ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਟਚ ਅੱਪ ਲੈਂਦਿਆਂ ਸਾਰਾ ਕਹਿ ਰਹੀ ਹੈ, 'ਜੀਤੂ ਨੂੰ ਨਾਰੀਅਲ ਪਾਣੀ ਲਿਆਉਣ ਨੂੰ ਕਹੋ।' ਇਸ ਦੌਰਾਨ ਜਿਵੇਂ ਹੀ ਮੇਕਅੱਪ ਆਰਟਿਸਟ ਟਚ ਅੱਪ ਕਰਦਾ ਹੈ ਤਾਂ ਸਾਰਾ ਕੈਮਰੇ 'ਚ ਆਪਣੇ ਆਪ ਦੀ ਤਾਰੀਫ ਕਰਨ ਲੱਗਦੀ ਹੈ। ਫਿਰ ਅਚਾਨਕ ਬੱਲਬ ਫਟ ਜਾਂਦਾ ਹੈ ਜਿਸ ਤੇ ਸਾਰਾ ਡਰ ਦੇ ਹੋਏ ਚੀਕ ਪੈਂਦੀ ਹੈ।
ਹੋਰ ਪੜ੍ਹੋ : ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ, 'ਐਸੀ ਸਵੇਰ'। ਦੱਸ ਦੇਈਏ ਕਿ ਸਾਰਾ ਅਲੀ ਖਾਨ ਇਸ ਸਮੇਂ ਇੰਦੌਰ 'ਚ ਹੈ, ਜਿੱਥੇ ਉਹ ਲਕਸ਼ਮਣ ਉਟੇਕਰ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਵਿੱਕੀ ਕੌਸ਼ਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਲੁੱਕਾ ਛੁੱਪੀ' ਦਾ ਸੀਕਵਲ ਹੈ। ਪਰ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਹਾਲ ਹੀ ‘ਚ ਫ਼ਿਲਮ ਅਤਰੰਗੀ ਰੇ 'ਚ ਨਜ਼ਰ ਆਈ। ਫ਼ਿਲਮ 'ਚ ਧਨੁਸ਼ ਨਾਲ ਉਨ੍ਹਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਅਕਸ਼ੈ ਕੁਮਾਰ ਨਾਲ ਉਸ ਦਾ ਰੋਮਾਂਸ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ।
Insta Update| Via Sara’s insta story❤️#SaraAliKhan @SaraAliKhan pic.twitter.com/RFL5y2QSYU
— Sara Times🗞 (@Saratimes95) January 23, 2022