ਖੁਸ਼ੀਆਂ ਵੰਡਣ ਵਾਲੇ ਸਨ ਟੈਕਸਸ USA ਦੇ ਪਹਿਲੇ ਦਸਤਾਰ ਵਾਲੇ ਪੁਲਿਸ ਡਿਪਟੀ ਸੰਦੀਪ ਸਿੰਘ ਧਾਲੀਵਾਲ, ਦੇਖੋ ਵੀਡੀਓ

written by Lajwinder kaur | September 29, 2019

ਬੀਤੇ ਦਿਨੀਂ ਪੰਜਾਬੀਆਂ ਲਈ ਬਹੁਤ ਹੀ ਦਰਦਨਾਕ ਖ਼ਬਰ ਯੂ.ਐੱਸ.ਏ ਤੋਂ ਸਾਹਮਣੇ ਆਈ ਸੀ। ਟੈਕਸਸ ਦੇ ਪੁਲਿਸ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਦੇ ਚੱਲਦੇ ਪੰਜਾਬ ਅਤੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ‘ਚ ਸੋਗ ਦੀ ਲਹਿਰ ਛਾ ਗਈ। ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਵੀ ਇੰਸਟਾਗ੍ਰਾਮ ਉੱਤੇ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਸਾਂਝੀ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਸੀ। ਪੰਜਾਬੀਆਂ ਲਈ ਮਾਣ ਦੀ ਗੱਲ ਸੀ ਕਿ ਜਦੋਂ ਉਹ ਟੈਕਸਸ ‘ਚ ਪਹਿਲੇ ਦਸਤਾਰ ਵਾਲੇ ਪੁਲਿਸ ਡਿਪਟੀ ਬਣੇ ਸਨ। ਪਰ ਇਹ ਰੀਅਲ ਹੀਰੋ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਆਪਣੀ ਜਾਨ ਵੀ ਵਾਰ ਗਿਆ।

ਹੋਰ ਵੇਖੋ:ਹਰਫ ਚੀਮਾ ‘ਪਿੰਡਾਂ ਆਲੇ’ ਗਾਣੇ ਰਾਹੀਂ ਬਿਆਨ ਕਰ ਰਹੇ ਨੇ ਕਿ ਕਿਵੇਂ ਵਿਦੇਸ਼ਾਂ ‘ਚ ਪੰਜਾਬੀ ਸਟੂਡੈਂਟ ਧੱਕੇਸ਼ਾਹੀ ਸਹਿਣ ਤੋਂ ਬਾਅਦ ਬੇਗਾਨੀ ਧਰਤੀ ‘ਤੇ ਗੱਡਦੇ ਨੇ ਕਾਮਯਾਬੀ ਦੇ ਝੰਡੇ, ਦੇਖੋ ਵੀਡੀਓ

ਐੱਸ.ਐੱਸ.ਐੱਸ ਸਾਂਝ ਸੇਵਾ ਸੁਸਾਇਟੀ ਨਾਂਅ ਦੀ ਲੋਕ ਭਲਾਈ ਸੰਸਥਾ ਨੇ ਫੇਸਬੁੱਕ ਪੇਜ਼ ਉੱਤੇ ਸੰਦੀਪ ਸਿੰਘ ਧਾਲੀਵਾਲ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਉਹ ਇੱਕ ਨਾ ਬੋਲ ਸਕਣ ਵਾਲੇ ਬੱਚੇ ਨੂੰ ਖੁਸ਼ੀਆਂ ਵੰਡਦੇ ਹੋਏ ਨਜ਼ਰ ਆ ਰਹੇ ਹਨ। ਉਹ ਬੱਚਾ ਵੀ ਸਾਇਨ ਲੈਂਗੂਏਜ ‘ਚ ਸੰਦੀਪ ਸਿੰਘ ਧਾਲੀਵਾਲ ਦੀ ਤਾਰੀਫ਼ ਕਰ ਰਿਹਾ ਹੈ। ਇਹ ਵੀਡੀਓ ਬਿਆਨ ਕਰਦਾ ਹੈ ਕਿ ਉਹ ਕਿੰਨੀ ਵਧੀਆ ਰੂਹ ਦੇ ਮਾਲਿਕ ਸਨ ਜੋ ਆਪਣੇ ਆਲੇ-ਦੁਆਲੇ ਖੁਸ਼ੀਆਂ ਵੰਡਣ ‘ਚ ਯਕੀਨ ਰੱਖਦੇ ਸਨ। ਦੱਸ ਦਈਏ ਸਾਲ 2017 ‘ਚ ਟੈਕਸਸ ਅਮਰੀਕਾ ਵਿਖੇ ਹੜ੍ਹ ਆਏ ਸਨ ਤਾਂ ਸੰਦੀਪ ਸਿੰਘ ਧਾਲੀਵਾਲ ਨੇ ਜਾਨ ‘ਤੇ ਖੇਡ ਕੇ ਲੋਕਾਂ ਦੀ ਜਾਨ ਬਚਾਈ ਸੀ।

You may also like