ਇਸ ਲਈ ਦਿਲਜੀਤ ਦੋਸਾਂਝ ਆਪਣੇ ਪਰਿਵਾਰ ਬਾਰੇ ਕਦੇ ਵੀ ਨਹੀਂ ਕਰਦੇ ਜ਼ਿਕਰ, ਵੇਖੋ ਵੀਡੀਓ

Written by  Shaminder   |  December 22nd 2022 03:00 PM  |  Updated: December 22nd 2022 03:00 PM

ਇਸ ਲਈ ਦਿਲਜੀਤ ਦੋਸਾਂਝ ਆਪਣੇ ਪਰਿਵਾਰ ਬਾਰੇ ਕਦੇ ਵੀ ਨਹੀਂ ਕਰਦੇ ਜ਼ਿਕਰ, ਵੇਖੋ ਵੀਡੀਓ

ਦਿਲਜੀਤ ਦੋਸਾਂਝ (Diljit Dosanjh)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਇੱਕ ਮਹਿਲਾ ਨੂੰ ਇੰਟਰਵਿਊ ਦੇ ਰਹੇ ਹਨ । ਇਸੇ ਇੰਟਰਵਿਊ ਦੇ ਦੌਰਾਨ ਉਹ ਗਾਇਕ ਤੋਂ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਪੁੱਛਦੀ ਹੈ ਤਾਂ ਇਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਦੇ ਬਾਰੇ ਕਦੇ ਵੀ ਕਿਸੇ ਦੇ ਨਾਲ ਕੁਝ ਵੀ ਡਿਸਕਸ ਨਹੀਂ ਕਰਦੇ ।

Diljit Dosanjh,, Image Source : Instagram

ਹੋਰ ਪੜ੍ਹੋ : ‘ਗੋਰਿਆਂ ਨੂੰ ਦਫਾ ਕਰੋ’ ਫੇਮ ਅਦਾਕਾਰਾ ਐਮੀ ਮਘੇਰਾ ਨੇ ਧੀ ਨੂੰ ਦਿੱਤਾ ਜਨਮ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ

ਕਿਉਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨ੍ਹਾਂ ‘ਚ ਬਹੁਤ ਕੁਝ ਝੱਲਿਆ ਹੈ ।ਇਸ ਲਈ ਉਨ੍ਹਾਂ ਨੇ ਕਦੇ ਵੀ ਪਰਿਵਾਰ ਬਾਰੇ ਨਾਂ ਤਾਂ ਸੋਸ਼ਲ ਮੀਡੀਆ ‘ਤੇ ਕਦੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਨਾਂ ਹੀ ਕਿਸੇ ਇੰਟਰਵਿਊ ‘ਚ ਹੀ ਆਪਣੇ ਪਰਿਵਾਰ ਦਾ ਜ਼ਿਕਰ ਕੀਤਾ ਹੈ ।

Diljit Dosanjh,,,'' Image Source : Instagram

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਲੰਡਨ ‘ਚ ਮਨਾ ਰਹੀਆਂ ਛੁੱਟੀਆਂ ਦਾ ਅਨੰਦ, ਅਦਾਕਾਰਾ ਸਵੀਮਿੰਗ ਕਰਦੀ ਆਈ ਨਜ਼ਰ

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਗੀਤਾਂ ਦੇ ਨਾਲ ਨਾਲ ਉਹ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਵੀ ਸਰਗਰਮ ਹਨ । ਜਲਦ ਹੀ ਉਹ ਬਾਲੀਵੁੱਡ ਦੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।

Diljit Dosanjh image Source : Instagram

ਇਸ ਤੋਂ ਇਲਾਵਾ ਫ਼ਿਲਮ ‘ਜੋੜੀ’ ‘ਚ ਉਹ ਨਿਮਰਤ ਖਹਿਰਾ ਦੇ ਨਾਲ ਦਿਖਾਈ ਦੇਣਗੇ ।ਦਿਲਜੀਤ ਦੋਸਾਂਝ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਹੀ ਸਪੱਸ਼ਟ ਹਨ ਅਤੇ ਕਦੇ ਵੀ ਜ਼ਿਕਰ ਕਰਨਾ ਨਹੀਂ ਚਾਹੁੰਦੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network