ਇਸ ਵਜ੍ਹਾ ਕਰਕੇ ਸ਼ਾਹਰੁਖ ਖ਼ਾਨ ਨਹੀਂ ਕਰਦੇ ਅਕਸ਼ੇ ਕੁਮਾਰ ਨਾਲ ਕੰਮ …!

Written by  Rupinder Kaler   |  June 23rd 2021 04:52 PM  |  Updated: June 23rd 2021 04:52 PM

ਇਸ ਵਜ੍ਹਾ ਕਰਕੇ ਸ਼ਾਹਰੁਖ ਖ਼ਾਨ ਨਹੀਂ ਕਰਦੇ ਅਕਸ਼ੇ ਕੁਮਾਰ ਨਾਲ ਕੰਮ …!

ਅਕਸ਼ੇ ਕੁਮਾਰ ਤੇ ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਚਰਚਿਤ ਚਿਹਰੇ ਹਨ । ਦੋਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਇੱਕਠੇ ਕੀਤੀ ਸੀ । ਅਜਿਹੇ ਬਹੁਤ ਘੱਟ ਮੌਕੇ ਦੇਖ ਨੂੰ ਮਿਲੇ ਹਨ ਜਦੋਂ ਦੋਵੇਂ ਵੱਡੇ ਪਰਦੇ ਤੇ ਦਿਖਾਈ ਦਿੱਤੇ ਹੋਣ । ਸਾਲ 1997 ਵਿੱਚ ਰਿਲੀਜ਼ ਹੋਈ ਫ਼ਿਲਮ ‘ਦਿਲ ਤੋ ਪਾਗਲ ਹੈ’ ਵਿੱਚ ਦੋਵੇਂ ਇੱਕਠੇ ਨਜ਼ਰ ਆਏ ਸਨ । ਇਸ ਫ਼ਿਲਮ ਤੋਂ ਬਾਅਦ ਦੋਵੇਂ ਕਦੇ ਨਹੀਂ ਦਿਖਾਈ ਦਿੱਤੇ ।

ਹੋਰ ਪੜ੍ਹੋ :

ਅਦਾਕਾਰ ਪ੍ਰਭਾਸ ਨੇ ਇਸ ਵਜ੍ਹਾ ਕਰਕੇ ਮਨਾ ਕੀਤੀ 150 ਕਰੋੜ ਦੀ ਐਡ

ਇੱਕ ਇੰਟਰਵਿਊ ਵਿੱਚ ਸ਼ਾਹਰੁਖ ਖ਼ਾਨ ਨੇ ਅਕਸ਼ੇ ਕੁਮਾਰ ਦੇ ਨਾਲ ਫਿਲਮ ਨਾ ਕਰ ਪਾਉਣ ਦੀ ਵਜ੍ਹਾ ਦੱਸੀ ਸੀ । ਉਹਨਾਂ ਨੇ ਕਿਹਾ ਸੀ ‘ਮਂੈ ਇਸ ਵਿੱਚ ਕੀ ਕਰ ਸਕਦਾ ਹਾਂ …ਮੈਂ ਏਨੀਂ ਛੇਤੀ ਨਹੀਂ ਉਠ ਸਕਦਾ…ਜਿੰਨੀ ਛੇਤੀ ਅਕਸ਼ੇ ਕੁਮਾਰ ਉੱਠਦੇ ਹਨ । ਜਿਸ ਸਮੇਂ ਮੈਂ ਸੌਂਦਾ ਹਾਂ ਉਸ ਸਮੇਂ ਅਕਸ਼ੇ ਦੇ ੳੁੱਠਣ ਦਾ ਸਮਾਂ ਹੁੰਦਾ ਹੈ ।

ਉਸ ਦਾ ਦਿਨ ਛੇਤੀ ਸ਼ੁਰੂ ਹੁੰਦਾ ਹੈ । ਜਦੋਂ ਮੈਂ ਕੰਮ ਸ਼ੁਰੂ ਕਰਾਂਗਾ ਉਸ ਸਮੇਂ ਅਕਸ਼ੇ ਦਾ ਬੈਗ ਪੈਕ ਹੋ ਚੁੱਕਿਆ ਹੋਵੇਗਾ ਤੇ ਉਹ ਘਰ ਜਾਣ ਲਈ ਤਿਆਰ ਹੋਵੇਗਾ । ਤੁਹਾਨੂੰ ਸਾਰਿਆਂ ਨੂੰ ਮੇਰੇ ਵਰਗੇ ਲੋਕ ਨਹੀਂ ਮਿਲਣਗੇ, ਜਿਹੜੇ ਦੇਰ ਰਾਤ ਤੱਕ ਸ਼ੂਟਿੰਗ ਕਰਨਾ ਪਸੰਦ ਕਰਦੇ ਹੋਣਗੇ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network