'ਦਾ ਐਕਸੀਡੈਂਟਲ ਪਰਾਇਮ ਮਨਿਸਟਰ' ਦੇ ਟ੍ਰੇਲਰ ਤੋਂ ਬਾਅਦ ਛਿੜਿਆ ਵਿਵਾਦ, ਦੇਖੋ ਵੀਡਿਓ 

Written by  Rupinder Kaler   |  December 27th 2018 05:11 PM  |  Updated: December 27th 2018 05:11 PM

'ਦਾ ਐਕਸੀਡੈਂਟਲ ਪਰਾਇਮ ਮਨਿਸਟਰ' ਦੇ ਟ੍ਰੇਲਰ ਤੋਂ ਬਾਅਦ ਛਿੜਿਆ ਵਿਵਾਦ, ਦੇਖੋ ਵੀਡਿਓ 

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਿਆਸੀ ਜੀਵਨ ਤੇ ਬਣੀ ਫਿਲਮ 'ਦਾ ਐਕਸੀਡੈਂਟਲ ਪਰਾਇਮ ਮਨਿਸਟਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਵੱਲੋਂ ਲਿਖੀ ਕਿਤਾਬ ਤੇ ਅਧਾਰਿਤ ਹੈ । ਉੱਧਰ ਫਿਲਮ ਦੇ ਟ੍ਰੇਲਰ ਦੇ ਲਾਂਚ ਹੁੰਦੇ ਹੀ ਕੁਝ ਲੋਕਾਂ ਨੇ ਇਸ ਤੇ ਇਤਰਾਜ਼ ਜਤਾਇਆ ਹੈ ।

https://twitter.com/AnupamPKher/status/1077821125302931456

ਫਿਲਮ ਦਾ ਟ੍ਰੇਲਰ ਤਕਰੀਬਨ ਤਿੰਨ ਮਿੰਟ ਦਾ ਹੈ , ਟ੍ਰੇਲਰ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਅ ਰਹੇ ਅਨੁਪਮ ਖੇਰ ਤੋਂ ਸ਼ੁਰੂ ਹੁੰਦਾ ਹੈ । ਸੰਜੇ ਬਾਰੂ ਦਾ ਕਿਰਦਾਰ ਅਕਸ਼ੇ ਖੰਨਾ  ਨਿਭਾ ਰਹੇ ਹਨ । ਅਕਸ਼ੇ ਖੰਨਾ ਕਹਿੰਦੇ ਹਨ ਕਿ ਉਹਨਾਂ ਨੂੰ ਡਾ. ਸਾਹਿਬ ਭੀਸ਼ਮ ਵਰਗੇ ਲਗਦੇ ਹਨ ਜਿਹਨਾਂ ਵਿੱਚ ਕੋਈ ਵੀ ਬੁਰਾਈ ਨਹੀਂ ਹੈ ।

https://twitter.com/AnupamPKher/status/1078215818616471553

ਪਰ ਉਹ ਪਰਿਵਾਰਕ ਡਰਾਮੇ ਵਿੱਚ ਫਸਕੇ ਰਹਿ ਗਏ ਹਨ । ਇਸ ਟ੍ਰੇਲਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਵਿੱਚ ਮਨਮੋਹਨ ਸਿੰਘ ਦੀ ਤਜਪੋਸ਼ੀ ਦੇ ਪਿੱਛੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ।

https://www.youtube.com/watch?time_continue=1&v=q6a7YHDK-ik

ਇਹ ਫਿਲਮ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ । ਅਗਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਫਿਲਮ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਕਿਉਂਕਿ ਇਸ ਫਿਲਮ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 10 ਸਾਲਾਂ ਦੇ ਕਾਰਜਕਾਲ ਨੂੰ ਬਿਆਨ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network