ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਦਿਲਜੀਤ ਦੋਸਾਂਝ ਤੇ ਸੁੱਖ ਬਰਾੜ ਦੇ ਬੇਟੇ ਦੀਆਂ ਇਹ ਤਸਵੀਰਾਂ

written by Lajwinder kaur | February 19, 2021

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਹੌਸਲਾ ਰੱਖ' ਕਰਕੇ ਖੂਬ ਸੁਰਖੀਆਂ 'ਚ ਛਾਏ ਹੋਏ ਨੇ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਨਵੀਂ ਫ਼ਿਲਮ 'ਹੌਸਲਾ ਰੱਖ' ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ । ਫ਼ਿਲਮ ਦਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ । diljit dosanjh image of new movie honsala rakh poster ਹੋਰ ਪੜ੍ਹੋ : ਗਾਇਕ ਵੀਤ ਬਲਜੀਤ ਨੇ ਪਹਿਲੀ ਵਾਰ ਸ਼ੇਅਰ ਕੀਤਾ ਆਪਣੇ ਪਰਿਵਾਰ ਦਾ ਵੀਡੀਓ, ਨਜ਼ਰ ਆਏ ਪਤਨੀ ਤੇ ਬੇਟੇ ਦੇ ਨਾਲ,ਦੇਖੋ ਵੀਡੀਓ
inside image of diljit dosanjh shared sukh brar and his son pic ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਹੋਰ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ 'ਚ ਉਹ ਸੁੱਖ ਬਰਾੜ ਤੇ ਉਨ੍ਹਾਂ ਦੇ ਬੇਟੇ ਗੁਰਫਤਿਹ ਦੇ ਨਾਲ ਦਿਖਾਈ ਦੇ ਰਹੇ ਨੇ। ਉਨ੍ਹਾਂ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਸੁੱਖ ਬਰਾੜ ਤੇ ਗੁਰਫਤਿਹ..ਫੋਟੋ ਦਾ ਮਤਲਬ ਸਾਡੇ ਲਈ Smile ਹੀ ਹੁੰਦਾ ਪਰ ਨਵੇਂ ਨਿਆਣੇ ਕੁਝ ਵੱਖਰੇ ਨੇ । ਬਾਬਾ ਚੜ੍ਹਦੀ ਕਲਾ ‘ਚ ਰੱਖੇ ਵੀਰੇ ਨੂੰ’ । honsla rakh movie pics ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਕਲਾਕਾਰ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਕੁਝ ਹੀ ਸਮੇਂ ‘ਚ ਦੋ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ । ਦੱਸ ਦਈਏ ਬਹੁਤ ਜਲਦ ‘ਹੌਸਲਾ ਰੱਖ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ । ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਗਿੱਪੀ ਗਰੇਵਾਲ ਦਾ ਵਿਚਕਾਰਲਾ ਬੇਟੇ ਸ਼ਿੰਦਾ ਗਰੇਵਾਲ ਨਜ਼ਰ ਆਵੇਗਾ।

View this post on Instagram
 

A post shared by DILJIT DOSANJH (@diljitdosanjh)

0 Comments
0

You may also like