ਗੁੱਡ ਨਿਊਜ਼ ਦੀ ਟੀਮ ਹਾਊਸਫੁੱਲ ਦੇ ਰਾਜਕੁਮਾਰ ਬਾਲਾ ਨਾਲ ਕਰ ਰਹੀ ਹੈ ਮਸਤੀ,ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ

Written by  Aaseen Khan   |  October 11th 2019 12:57 PM  |  Updated: October 11th 2019 12:57 PM

ਗੁੱਡ ਨਿਊਜ਼ ਦੀ ਟੀਮ ਹਾਊਸਫੁੱਲ ਦੇ ਰਾਜਕੁਮਾਰ ਬਾਲਾ ਨਾਲ ਕਰ ਰਹੀ ਹੈ ਮਸਤੀ,ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ

ਅਕਸ਼ੈ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਜਿਹੜੀ ਕਿ 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਪਰ ਉਸ ਤੋਂ ਪਹਿਲਾਂ ਅਕਸ਼ੇ ਕੁਮਾਰ ਆਪਣੀ ਪੀਰੀਅਡ ਕਾਮੇਡੀ ਡਰਾਮਾ ਫ਼ਿਲਮ ਹਾਊਸਫੁੱਲ ਦੇ ਚੌਥੇ ਭਾਗ ਰਾਹੀਂ ਹਰ ਕਿਸੇ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ। ਹੁਣ ਗੁੱਡ ਨਿਊਜ਼ ਦੀ ਪੂਰੀ ਸਟਾਰ ਕਾਸਟ ਅਤੇ ਹਾਊਸਫੁੱਲ ਦਾ ਰਾਜਕੁਮਾਰ ਬਾਲਾ ਇਕੱਠੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਗੁੱਡ ਨਿਊਜ਼ ਦਾ ਸ਼ੂਟ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਮੈਗਾ ਸਟਾਰ ਕਾਸਟ ਵਾਲੀ ਇਹ ਫ਼ਿਲਮ ਇੱਕ ਰੋਮੈਂਟਿਕ ਕਾਮੇਡੀ ਫਿਲਮ ਹੋਣ ਵਾਲੀ ਹੈ।ਫ਼ਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ : ਬਿਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ 'ਜੱਗਾ 7/51' ਦਾ ਹੋਇਆ ਐਲਾਨ

 

View this post on Instagram

 

It's a talkie wrap for team #GoodNews

A post shared by Viral Bhayani (@viralbhayani) on

ਉੱਥੇ ਹੀ ਹਾਊਸਫੁੱਲ 4 ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਵੀ ਬਾਲੀਵੁੱਡ ਦੇ ਕਈ ਵੱਡੇ ਚਿਹਰੇ ਨਜ਼ਰ ਆਉਣਗੇ ਜਿੰਨ੍ਹਾਂ 'ਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਪੂਜਾ ਹੇਗੜੇ ਮੁੱਖ ਭੂਮਿਕਾ 'ਚ ਹਨ। ਇਸ ਫ਼ਿਲਮ ਨੂੰ ਫ਼ਰਹਾਦ ਸੰਜੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਮਸਤੀ ਤੇ ਕਾਮੇਡੀ ਨਾਲ ਭਰੀ ਇਹ ਫ਼ਿਲਮ 25 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network