ਇਸ ਸਿੰਘ ਦੀ ਬਹਾਦਰੀ ਨੂੰ ਬਿਆਨ ਕਰਦੀ ਹੈ ਅਕਸ਼ੇ ਕੁਮਾਰ ਦੀ ਕੇਸਰੀ, ਇਸ ਸਿੰਘ ਨੇ 10 ਹਜ਼ਾਰ ਅਫਗਾਨਾਂ ਦੇ ਛੁਡਵਾ ਦਿੱਤੇ ਸਨ ਛੱਕੇ, ਜਾਣੋਂ ਪੂਰੀ ਕਹਾਣੀ

Written by  Rupinder Kaler   |  February 13th 2019 01:22 PM  |  Updated: February 21st 2019 01:33 PM

ਇਸ ਸਿੰਘ ਦੀ ਬਹਾਦਰੀ ਨੂੰ ਬਿਆਨ ਕਰਦੀ ਹੈ ਅਕਸ਼ੇ ਕੁਮਾਰ ਦੀ ਕੇਸਰੀ, ਇਸ ਸਿੰਘ ਨੇ 10 ਹਜ਼ਾਰ ਅਫਗਾਨਾਂ ਦੇ ਛੁਡਵਾ ਦਿੱਤੇ ਸਨ ਛੱਕੇ, ਜਾਣੋਂ ਪੂਰੀ ਕਹਾਣੀ

ਸਿੱਖਾਂ ਦੀ ਬਹਾਦਰੀ ਅੱਗੇ ਹਰ ਇੱਕ ਦਾ ਸਿਰ ਝੁਕਦਾ ਹੈ ਕਿਉਂਕਿ ਇਸ ਕੌਮ ਨੇ ਬਹਾਦਰੀ ਦੀਆਂ ਕਈ ਮਿਸਾਲਾਂ ਕਾਇਮ ਕੀਤੀਆਂ ਹਨ । ਇਸੇ ਤਰ੍ਹਾਂ ਦੇ ਇੱਕ ਸਿੰਘ ਸੂਰਮੇ ਸਨ ਹਵਲਦਾਰ ਈਸ਼ਰ ਸਿੰਘ ਜਿੰਨ੍ਹਾਂ ਦੀ ਬਹਾਦਰੀ ਨੂੰ ਲੋਕ ਅੱਜ ਵੀ ਸਜਦਾ ਕਰਦੇ ਹਨ । ਇਸ ਬਹਾਦਰ ਸੂਰਮੇ ਤੇ ਉਸ ਦੇ 20  ਸਾਥੀਆਂ ਦੀ ਯਾਦ ਵਿੱਚ ਪੰਜਾਬ ਦੇ ਫਿਰੋਜ਼ਪੁਰ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਅੱਜ ਵੀ ਇਹਨਾਂ ਸ਼ਹੀਦਾਂ ਦੀ ਬਹਾਦਰੀ ਨੂੰ ਸਜਦਾ ਕੀਤਾ ਜਾਂਦਾ ਹੈ ।

Two main forts of Lockhart and Gulistan (pictured above) were placed on vital ground. Two main forts of Lockhart and Gulistan (pictured above) were placed on vital ground.

ਸਾਰਾਗੜੀ ਮੈਮੋਰੀਅਲ ਗੁਰਦੁਆਰਾ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਬਣਾਇਆ ਹੈ, ਜਿਨ੍ਹਾਂ ਨੇ 12  ਸਤੰਬਰ 1897 ਨੂੰ ਵਜੀਰਸਤਾਨ ਵਿਚ ਸਾਰਾਗੜੀ ਕਿਲੇ ਦੇ ਬਚਾਅ ਵਿਚ ਸ਼ਹੀਦੀ ਦਿੱਤੀ, ਜਦੋਂ 10 ਹਜਾਰ ਪਠਾਣਾਂ ਦੇ ਹਮਲੇ ਤੋਂ ਕਿਲੇ ਦਾ ਬਚਾਅ ਕਰ ਰਹੇ ਸਨ । ਫਿਰੋਜਸ਼ਾਹ ਵਿਖੇ 36 ਸਿੱਖ ਰੈਜੀਮੈਂਟ ਦੀ ਸਥਾਪਨਾ ਅਪ੍ਰੈਲ 1887  ਨੂੰ ਹੋਈ ਸੀ ।

General Sir Frederick Roberts’ troops behind fortifications at Kabul during the Second Afghan War, 1878-1880. (Photo by Capt James Burke/Getty Images) General Sir Frederick Roberts’ troops behind fortifications at Kabul during the Second Afghan War, 1878-1880. (Photo by Capt James Burke/Getty Images)

ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ ਰੈਜੀਮੈਂਟ ਫੋਰਟ ਲੋਕ ਹਾਰਡ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ । ਸਤੰਬਰ 12 ਨੂੰ ਲਗਭਗ 10  ਹਜਾਰ ਪਠਾਣਾਂ ਨੇ ਸਾਰਾਗੜੀ ਤੋਂ ਇਕ ਹਜ਼ਾਰ ਕਦਮ ਦੇ ਫਾਸਲੇ ਤੇ ਘੇਰਾਬੰਦੀ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ । ਉੱਥੇ ਸਿਰਫ 21 ਸਿੱਖ ਜਵਾਨ ਕਿਲ੍ਹੇ ਵਿਚ ਸਨ, ਜਿਨ੍ਹਾਂ ਨੇ ਜਵਾਬੀ ਫਾਇਰ ਕੀਤਾ ਕਿਉਂਕਿ ਬਾਹਰੀ ਮਦਦ ਸੰਭਵ ਨਹੀਂ ਸੀ । ਸਿਪਾਹੀ ਗੁਰਮੁਖ ਸਿੰਘ ਨੇ ਹੋਲੋਗ੍ਰਾਫ ਰਾਹੀਂ ਆਪਣੇ ਕਮਾਂਡਰ ਕਰਨਲ ਨੌਘਟਨ ਨੂੰ ਸੂਚਿਤ ਕੀਤਾ ਕਿ ਕਿਲ੍ਹੇ ਤੇ ਦੁਸ਼ਮਣ ਨੇ ਹਮਲਾ ਕਰ ਦਿੱਤਾ ਹੈ । ਕਮਾਂਡਰ ਦੇ ਹੁਕਮ ਨਾਲ ਇਹਨਾਂ ਜਵਾਨਾਂ ਨੇ ਜਵਾਬੀ ਫਾਇਰ ਜਾਰੀ ਰੱਖਿਆ ।

The remains of the piquet at Saragarhi. The remains of the piquet at Saragarhi.

ਲੜਾਈ 7 ਘੰਟੇ ਜਾਰੀ ਰਹੀ ਅਤੇ ਫਿਰ ਸਿੱਖ ਇਕ ਇਕ ਕਰਕੇ ਸ਼ਹੀਦ ਹੁੰਦੇ ਗਏ । ਲੱਗਭਗ 2 ਵਜੇ ਫੌਜ ਦਾ ਗੋਲੀ ਸਿੱਕਾ ਖਤਮ ਹੋਣ ਲਗਾ ਅਤੇ ਹੋਰ ਸਪਲਾਈ ਕਰਨ ਲਈ ਕਰਨਲ ਨੂੰ ਬੇਨਤੀ ਕੀਤੀ ਗਈ । ਸਪਲਾਈ ਨਹੀਂ ਮਿਲੀ ਪਰ ਜਵਾਨਾਂ ਨੂੰ ਆਪਣੀਆਂ ਬੰਦੂਕਾਂ ਲਾਠੀ ਦੀ ਤਰ੍ਹਾਂ ਵਰਤਨੀਆਂ ਸ਼ੁਰੂ ਕਰ ਦਿੱਤੀਆਂ ਪਰ ਦੁਸ਼ਮਣ ਦੇ ਅੱਗੇ ਗੋਡੇ ਨਹੀਂ ਟੇਕੇ । ਇੱਕ ਇੱਕ ਕਰਕੇ ਫੌਜ ਦੀ ਇਸ ਟੁੱਕੜੀ ਦਾ ਹਰ ਜਵਾਨ ਸ਼ਹੀਦੀ ਦਾ ਜਾਮ ਪੀ ਗਿਆ ਪਰ ਅਖੀਰ ਵਿੱਚ ਹਵਲਦਾਰ ਈਸ਼ਰ ਸਿੰਘ ਰਹਿ ਗਿਆ ।

The unveiling of the Saragarhi memorial at Amritsar in 1902. The unveiling of the Saragarhi memorial at Amritsar in 1902.

ਆਰਮੀ ਅਥਾਰਟੀ ਮੁਤਾਬਿਕ ਫੌਜ ਦੀ ਇਸ ਟੁੱਕੜੀ 'ਚੋਂ ਸਿਰਫ ਹਵਲਦਾਰ ਈਸ਼ਰ ਸਿੰਘ ਇੱਕਲਾ ਜਿਉਂਦਾ ਸੀ ਕਿਲ੍ਹੇ ਦੇ ਦਰਵਾਜ਼ੇ 'ਤੇ ਤਾਇਨਾਤ ਇਸ ਬਹਾਦਰ ਨੇ ਇੱਕਲੇ ਹੀ ਪਠਾਣਾਂ ਦਾ ਰਸਤਾ ਰੋਕੀ ਰੱਖਿਆ ਸੀ । ਅਖੀਰ ਇਸ ਬਹਾਦਰ ਨੇ ਸ਼ਹੀਦੀ ਦਾ ਜਾਮ ਤਾਂ ਪੀ ਲਿਆ ਪਰ ਇਸ ਦੇ ਨਾਲ ਹੀ ਇੱਕ ਮਿਸਾਲ ਵੀ ਕਾਇਮ ਕਰ ਦਿੱਤੀ । ਫਿਰੋਜਸ਼ਾਹ ਮੈਮੋਰੀਅਲ ਗੁਰਦੁਆਰਾ ਫੌਜ ਨੇ ਇਨਾਂ ਬਹਾਦਰ ਜਵਾਨਾਂ ਦੇ ਸਨਮਾਨ ਲਈ 27118 ਰੁਪਏ ਵਿਚ ਬਣਾਇਆ ਸੀ ।

https://www.youtube.com/watch?v=JFP24D15_XM&t=2s


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network