Advertisment

ਕਟਰੀਨਾ ਅਤੇ ਵਿੱਕੀ ਕੌਸ਼ਲ ਦੀ ਮੰਗਣੀ ਨੂੰ ਲੈ ਕੇ ਵਿੱਕੀ ਦੇ ਭਰਾ ਨੇ ਕੀਤਾ ਵੱਡਾ ਖੁਲਾਸਾ

author-image
By Rupinder Kaler
New Update
ਕਟਰੀਨਾ ਅਤੇ ਵਿੱਕੀ ਕੌਸ਼ਲ ਦੀ ਮੰਗਣੀ ਨੂੰ ਲੈ ਕੇ ਵਿੱਕੀ ਦੇ ਭਰਾ ਨੇ ਕੀਤਾ ਵੱਡਾ ਖੁਲਾਸਾ
Advertisment
ਕੁਝ ਦਿਨ ਪਹਿਲਾਂ ਕਟਰੀਨਾ (katrina-kaif) ਅਤੇ ਵਿੱਕੀ ਕੌਸ਼ਲ (vicky-kaushal) ਦੀ ਮੰਗਣੀ ਦੀਆਂ ਖਬਰਾਂ ਖੂਬ ਵਾਇਰਲ ਹੋਈਆਂ ਸਨ । ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਸੀ ਕਿ ਇਸ ਜੋੜੀ ਨੇ ਬਿਨਾਂ ਕਿਸੇ ਨੂੰ ਦੱਸੇ ਮੰਗਣੀ ਕਰ ਲਈ । ਪਰ ਇਸ ਸਭ ਨੂੰ ਲੈ ਕੇ ਦੋਹਾਂ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ। ਪਰ ਹੁਣ ਵਿੱਕੀ (vicky-kaushal) ਦੇ ਛੋਟੇ ਭਰਾ ਸਨੀ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਜਦੋਂ ਅਸੀਂ ਇਹ ਨਿਊਜ਼ ਸੁਣੀ ਤਾਂ ਹੱਸ ਪਏ। publive-image Pic Courtesy: Instagram ਹੋਰ ਪੜ੍ਹੋ :
Advertisment
ਅਦਾਕਾਰ ਰਘਵੀਰ ਬੋਲੀ ਨੇ ਆਪਣੇ ਪਿਤਾ ਦੀ ਬਰਸੀ ’ਤੇ ਸਾਂਝੀ ਕੀਤੀ ਭਾਵੁਕ ਪੋਸਟ Vicky Kaushal Shares His Mother Pic And Wish her Happy Birthday Pic Courtesy: Instagram ਸਨੀ ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਵੀ ਵਿੱਕੀ (vicky-kaushal) ਨੂੰ ਖਿਝਾਉਂਦੇ ਸਨ ਅਤੇ ਮਜ਼ਾਕ ’ਚ ਕਹਿੰਦੇ - ਮੰਗਣੀ ਦੀ ਮਠਿਆਈ ਤਾਂ ਖੁਆਈ ਨਹੀਂ ਤੂੰ। ਸਪਾਟਬੁਆਏ ਨਾਲ ਗੱਲ ਕਰਦੇ ਹੋਏ ਸਨੀ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਵਿੱਕੀ ਸਵੇਰੇ ਜਿਮ ਗਏ ਸੀ, ਤਾਂ ਅਫਵਾਹਾਂ ਆਉਣ ਲੱਗੀਆਂ। Vicky Kaushal Gets Hurt While Shooting Action Scene Pic Courtesy: Instagram ਇਸ ਲਈ ਜਦੋਂ ਉਹ ਘਰ ਆਏ ਤਾਂ ਮੰਮੀ ਤੇ ਪਾਪਾ ਨੇ ਉਸਨੂੰ ਮਜ਼ਾਕ ’ਚ ਪੁਛਿਆ, ‘ਅਰੇ ਯਾਰ, ਤੇਰੀ ਮੰਗਣੀ ਹੋ ਗਈ, ਮਠਿਆਈ ਤਾਂ ਖੁਆ ਦੇ ਅਤੇ ਫਿਰ ਵਿੱਕੀ ਨੇ ਉਨ੍ਹਾਂ ਨੂੰ ਕਿਹਾ, ਜਿੰਨੀ ਅਸਲੀ ਮੰਗਣੀ ਹੋਈ ਹੈ, ਓਨੀ ਅਸਲੀ ਮਠਿਆਈ ਵੀ ਖਾ ਲਓ। ਸਨੀ ਨੇ ਅੱਗੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਸਾਰੀਆਂ ਅਫ਼ਵਾਹਾਂ ਕਿਥੋਂ ਆਈਆਂ, ਪਰ ਅਸੀਂ ਸਾਰੇ ਉਸ ਕਾਰਨ ਕਾਫੀ ਹੱਸ ਰਹੇ ਸੀ।’
Advertisment

Stay updated with the latest news headlines.

Follow us:
Advertisment
Advertisment
Latest Stories
Advertisment