ਸਤਿੰਦਰ ਸਰਤਾਜ ਦੀ ਫ਼ਿਲਮ 'ਦਿ ਬਲੈਕ ਪ੍ਰਿੰਸ' ਦਾ ਡਿਜੀਟਲ ਡੈਬਿਊ 10 ਅਪ੍ਰੈਲ ਨੂੰ

Written by  Gourav Kochhar   |  April 04th 2018 01:13 PM  |  Updated: April 04th 2018 01:13 PM

ਸਤਿੰਦਰ ਸਰਤਾਜ ਦੀ ਫ਼ਿਲਮ 'ਦਿ ਬਲੈਕ ਪ੍ਰਿੰਸ' ਦਾ ਡਿਜੀਟਲ ਡੈਬਿਊ 10 ਅਪ੍ਰੈਲ ਨੂੰ

ਸਿੱਖ ਪੀਰੀਅਡ ਡਰਾਮਾ 'ਦਿ ਬਲੈਕ ਪ੍ਰਿੰਸ' ਦੀ ਗਲੋਬਲ ਆਨਲਾਈਨ ਰਾਈਟਸ ਹਾਲੀਵੁੱਡ ਪ੍ਰੋਡਕਸ਼ਨ, ਡਿਸਟ੍ਰਿਬ੍ਯੂਸ਼ਨ ਤੇ ਮਾਰਕੀਟਿੰਗ ਸਟੂਡੀਓ, ਯੂਨੀਗਲੋਬ ਐਂਟਰਨਟੇਨਮੈਂਟ ਦੁਆਰਾ ਹਾਸਲ ਕੀਤੀ ਗਈ ਹਨ | ਡਿਜੀਟਲ ਪਲੇਟਫਾਰਮ ਅਤੇ ਡੀਵੀਡੀ 'ਤੇ ਫਿਲਮ "ਦ ਬਲੈਕ ਪ੍ਰਿੰਸ" 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ | ਫਿਲਮ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਉਪਲਬਧ ਹੋਵੇਗੀ | ਸਾਲ 2017 ਚ ਫਿਲਮ ਦਾ ਨਾਟਕੀ ਰਿਲੀਜ਼ ਹੋਇਆ, ਜੋ ਕੀ ਯੂ.ਕੇ. ਦੇ ੧੦ ਟਾਪ ਬਾਕਸ ਆਫਿਸ ਦੀ ਸੂਚੀ ਚ ਸ਼ਾਮਿਲ ਸੀ |

"ਦੀ ਬਲੈਕ ਪ੍ਰਿੰਸ" ਪੰਜਾਬ ਦੇ ਰਾਜਾ "ਮਹਾਰਾਜ ਦਲੀਪ ਸਿੰਘ" ਦੀ ਕਹਾਣੀ ਬਿਆਨ ਕਰਦਾ ਹੈ | ਇਹ ਫ਼ਿਲਮ ਦੀ ਕਹਾਣੀ ਮਹਾਰਾਜ ਦਲੀਪ ਸਿੰਘ ਦੇ ਅੰਗਰੇਜ਼ਾਂ ਤੋਂ ਆਪਣਾ ਰਾਜ ਵਾਪਸ ਪ੍ਰਾਪਤ ਕਰਨ ਲਈ ਸੰਘਰਸ਼ ਤੇ ਅਧਾਰਿਤ ਹੈ | ਫਿਲਮ ਦੱਸਦੀ ਹੈ ਕੀ ਕਿਵੇਂ ਉਨ੍ਹਾਂ ਨੇ ਧਾਰਮਿਕ ਅਤਿਆਚਾਰਾਂ ਦੇ ਖਿਲਾਫ਼ ਆਪਣੀ ਆਵਾਜ਼ ਉਠਾਈ ਅਤੇ ਅਖੀਰ ਸਿੱਖੀ ਦੀਆਂ ਜੜ੍ਹਾਂ ਨਾਲ ਵਾਪਸ ਜੁੜੇ |

ਸਰਤਾਜ ਨੇ ਇਸ ਫਿਲਮ ਨਾਲ ਮਹਾਰਾਜ ਦਲੀਪ ਸਿੰਘ ਵਜੋਂ ਆਪਣੇ ਅਭਿਨੈ ਦੀ ਸ਼ੁਰੂਆਤ ਕੀਤੀ ਹੈ | ਸ਼ਬਾਨਾ ਅਜ਼ਾਮੀ ਨੇ ਦੇਸ਼ ਤੋਂ ਨਿਕਾਲੇ ਗਏ ਰਾਜੇ ਦੀ ਮਾਂ, ਮਹਾਰਾਣੀ ਜਿੰਦਨ ਦੀ ਭੂਮਿਕਾ ਨਿਭਾਈ ਹੈ | ਮਸ਼ਹੂਰ ਬ੍ਰਿਟਿਸ਼ ਅਦਾਕਾਰਾ ਜੈਸਨ ਫਲੈਮਿੰਗ ਨੇ ਮਹਾਰਾਜ ਨੂੰ ਪਾਲਣ ਵਾਲੀ, ਡਾ. ਲੌਗਿਨ ਦੀ ਭੂਮਿਕਾ ਨਿਭਾਈ ਹੈ |

ਸਾਂਝੇਦਾਰੀ 'ਤੇ ਟਿੱਪਣੀ ਕਰਦਿਆਂ ਯੂਨੀਗਲੋਬ ਐਂਟਰਟੇਨਮੈਂਟ ਦੀ ਭਾਰਤੀ ਅਮਰੀਕੀ ਪ੍ਰਧਾਨ- ਨਮਰਤਾ ਸਿੰਘ ਗੁਜਰਾਲ ਨੇ ਕਿਹਾ "ਜਦ ਗੁਰੂ ਤੇਗ ਬਹਾਦੁਰ ਜੀ ਨੇ ਇਸਲਾਮ ਚ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ | ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ 'ਖਾਲਸਾ ਪੰਥ' ਦੀ ਸਥਾਪਨਾ ਨੂੰ ਯਾਦ ਦਿਵਾਉਂਦੇ ਹੋਏ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ | ਜਦੋਂ ਮੈਂ ਇਹ ਫ਼ਿਲਮ ਦੇਖੀ ਤਾਂ ਮੇਰੀ ਅੱਖਾਂ ਵਿਚ ਹੰਝੂ ਸਨ | ਇਕ ਸਿਖ ਵਜੋਂ, ਮੈਨੂੰ ਮਹਾਰਾਜ ਦਲੀਪ ਸਿੰਘ ਦੀ ਕਹਾਣੀ ਨੂੰ ਦੁਨੀਆਂ ਭਰ ਵਿਚ ਲਿਆਉਣ ਲਈ ਸਨਮਾਨ ਮਹਿਸੂਸ ਹੋ ਰਿਹਾ ਹੈ | ਇਸ ਫਿਲਮ ਤੋਂ ਸਾਡੇ ਬੱਚੇ ਸਿੱਖਣਗੇ ਕਿ ਕਿਵੇਂ ਸਿੱਖਾਂ ਨੇ ਧਾਰਮਿਕ ਅਸਹਿਸ਼ਤਾ ਅਤੇ ਸਿੱਖਾਂ 'ਤੇ ਅਤਿਆਚਾਰ ਦੇ ਖਿਲਾਫ ਲਗਾਤਾਰ ਲੜਾਈ ਲੜੀ ਹੈ |"

ਹਾਲੀਵੁਡ ਦੇ ਫਿਰਦੌਸ ਪ੍ਰੋਡਕਸ਼ਨਸ ਅਤੇ ਬਰਿੱਲਸਟੈਨ ਏੰਟਰਟੇਨਮੇੰਟ ਪਾਰ੍ਟਨਰਸ ਦੁਆਰਾ ਨਿਰਮਿਤ ਇਹ ਫਿਲਮ ਭਾਰਤ ਚ ਸਾਗਾ ਪ੍ਰੋਡਿਕਸ਼ਨਸ ਦੁਆਰਾ ਹਿੰਦੀ ਤੇ ਪੰਜਾਬੀ ਚ ਰਿਲੀਜ਼ ਕੀਤੀ ਜਾਵੇਗੀ |

'ਭਾਰਤੀ-ਅਮਰੀਕੀ ਨਿਰਦੇਸ਼ਕ ਕਵੀ ਰਾਜ਼ ਨੇ ਕਿਹਾ ਕੀ ਵਿਸਾਖੀ ਦਾ ਮੌਕਾ ਇਸ ਫਿਲਮ ਨੂੰ ਦੁਨੀਆ ਭਰ ਦੇ ਸਿਖ੍ਹਾਂ ਨੂੰ ਪੇਸ਼ ਕਰਨ ਲਈ ਸੰਪੂਰਣ ਸਮਾਂ ਲੱਗ ਰਿਹਾ ਸੀ ਕਿਉਂਕਿ ਵੈਸਾਖੀ ਤੇ ਸਿੱਖ ਬਹਾਦਰੀ ਦਾ ਜਸ਼ਨ ਮਨਾਉਂਦੇ ਹਨ ਅਤੇ ਫਿਲਮ 'ਦੀ ਬਲੈਕ ਪ੍ਰਿੰਸ' ਵੀ ਓਹੀ ਕਰ ਰਹੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network