ਬਾਲੀਵੁੱਡ ਦੇ ਇਸ ਅਦਾਕਾਰ ਨੇ ਸਾਂਝਾ ਕੀਤਾ ਆਪਣੇ ਬਚਪਨ ਦਾ ਡਾਂਸ ਵੀਡੀਓ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

written by Shaminder | July 01, 2021

ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਲੈਟਸ ਡਾਂਸ’। ਬੌਬੀ ਦਿਓਲ ਦੀ ਇਹ ਤਸਵੀਰ ਉਸ ਦੇ ਟੀਨ ਏਜ ਦੀ ਹੈ ।ਬੌਬੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਇੱਕ ਵੈੱਬ ਸੀਰੀਜ਼ ‘ਚ ਨਜ਼ਰ ਆਏ ਸਨ ।

Bobby Deol

ਹੋਰ ਪੜ੍ਹੋ : ਅਦਾਕਾਰਾ ਸੁੱਖੀ ਪਵਾਰ ਨੂੰ ਆਪਣੇ ਪਤੀ ‘ਤੇ ਆਇਆ ਗੁੱਸਾ, ਵੀਡੀਓ ਹੋ ਰਿਹਾ ਵਾਇਰਲ 

bobby-deol-wife-tanya-jpg Image From Instagram

ਇਸ ਵੈੱਬ ਸੀਰੀਜ਼ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਬਾਲੀਵੁੱਡ ਨੂੰ ‘ਗੁਪਤ’, ‘ਬਰਸਾਤ’ , ‘ਅਪਨੇ’ , ‘ਯਮਲਾ ਪਗਲਾ ਦੀਵਾਨਾ’ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ ।ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

actor bobby deol Image From Instagram

ਇਹ ਤਸਵੀਰਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਸਨ । ਬੌਬੀ ਦਿਓਲ ਨੇ ਬੀਤੇ ਦਿਨੀਂ ਫਾਦਰਸ ਡੇਅ ਦੇ ਮੌਕੇ ‘ਤੇ ਆਪਣੇ ਬਚਪਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ।

 

View this post on Instagram

 

A post shared by Bobby Deol (@iambobbydeol)

You may also like