ਆਖਿਰਕਾਰ ਟੁੱਟ ਗਈ ਬਿੱਗ ਬੌਸ ਦੇ ਘਰ 'ਚ ਬਣੀ ਜੋੜੀ! ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਹੋਏ ਵੱਖ ?

written by Lajwinder kaur | June 08, 2022

ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਦੇ ਵੱਖ ਹੋਣ ਦੀਆਂ ਖਬਰਾਂ ਕਈ ਵਾਰ ਆ ਚੁੱਕੀਆਂ ਹਨ ਪਰ ਇਸ ਵਾਰ ਨਜ਼ਦੀਕੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਮੀਡੀਆ ਰਿਪੋਟਸ ਮੁਤਾਬਿਕ ਦੋਵਾਂ ਨੇ ਆਪੋ ਆਪਣੇ ਰਾਹ ਵੱਖ ਕਰ ਲਏ ਹਨ।

ਹੋਰ ਪੜ੍ਹੋ : ਸੋਨਮ ਕਪੂਰ ਆਪਣੇ ਪਤੀ ਨਾਲ ਸੜਕਾਂ ‘ਤੇ ਘੁੰਮਦੇ ਹੋਏ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਸਾਂਝਾ ਕੀਤਾ ਇਹ ਖ਼ਾਸ ਵੀਡੀਓ

image from Instagram

ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਨੇ ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਹੈ। ਦੋਵੇਂ ਇੱਕ-ਦੂਜੇ ਦੀ ਬਹੁਤ ਇੱਜ਼ਤ ਕਰਦੇ ਹਨ, ਇਸ ਲਈ ਦੋਹਾਂ ਨੇ ਬ੍ਰੇਕਅੱਪ ਤੋਂ ਬਾਅਦ ਇਕ-ਦੂਜੇ ਤੋਂ ਨਾਤਾ ਤੋੜ ਕੇ ਦੋਸਤ ਬਣੇ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਦੋਵੇਂ ਦੋਸਤੀ ਦੇ ਰਿਸ਼ਤੇ ਨੂੰ ਅੱਗੇ ਵਧਾ ਰਹੇ ਹਨ। ਹਾਲਾਂਕਿ ਹੁਣ ਤੱਕ ਨਾ ਤਾਂ ਸ਼ਮਿਤਾ ਅਤੇ ਨਾ ਹੀ ਰਾਕੇਸ਼ ਨੇ ਅਧਿਕਾਰਤ ਤੌਰ 'ਤੇ ਇਸ ਬਾਰੇ ਕੁਝ ਕਿਹਾ ਹੈ।

raqesh image from Instagram

ਰਾਕੇਸ਼ ਬਾਪਤ ਅਤੇ ਸ਼ਮਿਤਾ ਸ਼ੈੱਟੀ ਦੋਵੇਂ ਬਿੱਗ ਬੌਸ ਓਟੀਟੀ ਵਿੱਚ ਇਕੱਠੇ ਦੇਖੇ ਗਏ ਸਨ, ਜਿਸ ਤੋਂ ਉਨ੍ਹਾਂ ਦੀ ਕਮਿਸਟਰੀ ਦੀ ਝਲਕ ਦੇਖਣ ਨੂੰ ਮਿਲੀ ਸੀ। ਇਸ ਦੇ ਨਾਲ ਹੀ ਦੋਵੇਂ ਇਸ ਸ਼ੋਅ ਦੇ ਅੰਤ ਤੱਕ ਇੱਕ-ਦੂਜੇ ਦੇ ਪਿਆਰ ਚ ਪੈ ਗਏ ਸਨ। ਆਖਿਰਕਾਰ ਸ਼ਮਿਤਾ ਸ਼ੈੱਟੀ ਨੂੰ ਬਿੱਗ ਬੌਸ 15 ਵਿੱਚ ਵੀ ਆਉਣ ਦਾ ਮੌਕਾ ਮਿਲਿਆ ਪਰ ਰਾਕੇਸ਼ ਬਾਪਤ ਨੇ ਇਸ ਵਿੱਚ ਐਂਟਰੀ ਨਹੀਂ ਕੀਤੀ।

ਵੱਖ ਰਹਿਣ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਪਿਆਰ ਨੂੰ ਸਮਝਣ 'ਚ ਮਦਦ ਮਿਲੀ, ਜਦੋਂ ਕਿ ਰਾਕੇਸ਼ ਗੈਸਟ ਐਂਟਰੀ ਲੈ ਕੇ ਸ਼ੋਅ 'ਚ ਪਹੁੰਚੇ ਤਾਂ ਸਾਫ ਹੋ ਗਿਆ ਕਿ ਰਾਕੇਸ਼ ਅਤੇ ਸ਼ਮਿਤਾ ਇੱਕ-ਦੂਜੇ ਦੇ ਪਿਆਰ 'ਚ ਹਨ।

image from Instagram

ਰਾਕੇਸ਼ ਬਾਪਤ ਜੋ ਕਿ ਸ਼ਮਿਤਾ ਸ਼ੈੱਟੀ ਦੇ ਪਰਿਵਾਰ ਦੇ ਹਰ ਖਾਸ ਮੌਕੇ 'ਤੇ ਇਕੱਠੇ ਨਜ਼ਰ ਆਉਂਦੇ ਸਨ। ਸ਼ਿਲਪਾ ਦੀ ਲਾਡਲੀ ਦੇ ਜਨਮਦਿਨ ਤੋਂ ਲੈ ਕੇ ਸ਼ੈੱਟੀ ਪਰਿਵਾਰ ਦੇ ਘਰ ਹੋਣ ਵਾਲੇ ਹਰ ਖਾਸ ਫੰਕਸ਼ਨ ਤੱਕ ਉਹ ਇਕੱਠੇ ਨਜ਼ਰ ਆਏ। ਇਸ ਤੋਂ ਇਲਾਵਾ ਦੋਵਾਂ ਨੂੰ ਇਕੱਠੇ ਕੁਆਲਟੀ ਟਾਈਮ ਬਿਤਾਉਂਦੇ ਹੋਏ ਵੀ ਕਈ ਵਾਰ ਦੇਖਿਆ ਗਿਆ। ਦੋਵੇਂ ਅਕਸਰ ਹੀ ਇੱਕ ਦੂਜੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੇ ਹੁੰਦੇ ਸਨ। ਸ਼ਮਿਤਾ ਤੇ ਰਾਕੇਸ਼ ਦੀ ਜੋੜੀ ਨੂੰ ਦਰਸ਼ਕ ਕਾਫੀ ਪਸੰਦ ਵੀ ਕਰਦੇ ਸਨ। ਇਸ ਦੌਰਾਨ ਹੁਣ ਦੋਵਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਤੋਂ ਪ੍ਰਸ਼ੰਸਕ ਹੈਰਾਨ ਹਨ।

You may also like